ਰਾਏਪੁਰ : ਛਤੀਸਗੜ੍ਹ ਦੇ ਨਵਾਂ ਰਾਏਪੁਰ ਸ਼ਹਿਰ ‘ਚ ਹੋ ਰਹੇ ਕਾਂਗਰਸ ਦੇ 85ਵੇਂ ਅਜਲਾਸ ‘ਚ ਹਿੱਸਾ ਲੈਣ ਲਈ ਸ਼ਨੀਵਾਰ ਸਵੇਰੇ ਕਾਂਗਰਸ ਨੇਤਾ ਪਿ੍ਅੰਕਾ ਗਾਂਧੀ ਰਾਏਪੁਰ ਪਹੁੰਚੀ | ਪਿ੍ਅੰਕਾ ਗਾਂਧੀ ਦੇ ਸਵਾਗਤ ‘ਚ ਰਾਏਪੁਰ ਦੇ ਹਵਾਈ ਅੱਡੇ ਦੇ ਸਾਹਮਣੇ ਦੋ ਕਿਲੋਮੀਟਰ ਤੱਕ ਸੜਕ ‘ਤੇ ਕਾਲੀਨ ਦੀ ਤਰ੍ਹਾਂ 6000 ਕਿਲੋਗ੍ਰਾਮ ਤੋਂ ਜ਼ਿਆਦਾ ਗੁਲਾਬ ਦੀਆਂ ਪੱਤੀਆਂ ਦੀ ਮੋਟੀ ਪਰਤ ਵਿਛਾਈ ਗਈ | ਪਿ੍ਅੰਕਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਸਵਾਗਤ ਦੇਖ ਕੇ ਹੈਰਾਨ ਹੈ |