ਮੁਹਾਲੀ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਫ਼ਰਵਰੀ ਨੂੰ ਬਾਰ੍ਹਵੀਂ ਸ਼੍ਰੇਣੀ ਦੀ ਮੁਲਤਵੀ ਕੀਤੀ ਪ੍ਰੀਖਿਆ ਲੈਣ ਲਈ ਨਵੀਂ ਮਿਤੀ ਨਿਰਧਾਰਤ ਕਰਨ ਦੇ ਨਾਲ-ਨਾਲ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਵੀ ਅੰਸ਼ਿਕ ਸੋਧ ਕੀਤੀ ਗਈ ਹੈ | ਹੁਣ ਨਵੀਆਂ ਤੈਅ ਮਿਤੀਆਂ ਅਨੁਸਾਰ 24 ਫ਼ਰਵਰੀ 2023 ਨੂੰ ਮੁਲਤਵੀ ਕੀਤੀ ਗਈ ਇਹ ਲਾਜ਼ਮੀ ਅੰਗਰੇਜ਼ੀ ਵਿਸ਼ੇ (001) ਦੀ ਪ੍ਰੀਖਿਆ 24 ਮਾਰਚ 2023 ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਜਾਵੇਗੀ | 24 ਮਾਰਚ 2023 ਨੂੰ ਕਰਵਾਈ ਜਾਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਗੁਰਮਤਿ ਸੰਗੀਤ (039) ਵਿਸ਼ੇ ਦੀ ਪ੍ਰੀਖਿਆ ਹੁਣ ਪਹਿਲਾਂ ਨਿਰਧਾਰਤ ਮਿਤੀ ਦੀ ਥਾਂ 24 ਅਪ੍ਰੈਲ 2023 ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਹੀ ਕਰਵਾਈ ਜਾਵੇਗੀ | ਇਸ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ | ਹੋਰ ਜਾਣਕਾਰੀ ਲਈ ਦਫ਼ਤਰੀ ਫ਼ੋਨ ਨੰ: 0172-5227333 ‘ਤੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ |




