ਸਤੀਸ਼ ਕੌਸ਼ਿਕ ਚਾਣਚੱਕ ਤੁਰ ਗਏ

0
204

ਮੁੰਬਈ : ਮਸ਼ਹੂਰ ਅਭਿਨੇਤਾ, ਡਾਇਰੈਕਟਰ ਅਤੇ ਮਿਸਟਰ ਇੰਡੀਆ ਤੇ ਜਾਨੇ ਭੀ ਦੋ ਯਾਰੋ ਫਿਲਮਾਂ ‘ਚ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਸਤੀਸ਼ ਕੌਸ਼ਿਕ (66) ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਦਿੱਲੀ ਵਿਚ ਆਪਣੇ ਦੋਸਤ ਦੇ ਘਰ ਠਹਿਰੇ ਹੋਏ ਸੀ | ਬੇਚੈਨੀ ਮਹਿਸੂਸ ਹੋਣ ‘ਤੇ ਉਨ੍ਹਾ ਡਰਾਈਵਰ ਨੂੰ ਹਸਪਤਾਲ ਲੈ ਕੇ ਚੱਲਣ ਲਈ ਕਿਹਾ, ਪਰ ਰਾਹ ਵਿਚ ਹੀ ਉਨ੍ਹਾ ਨੂੰ ਰਾਤ ਕਰੀਬ ਇਕ ਵਜੇ ਦਿਲ ਦਾ ਦੌਰਾ ਪੈ ਗਿਆ ਤੇ ਉਹ ਦੁਨੀਆ ਛੱਡ ਗਏ | ਉਹ ਆਪਣੇ ਪਿੱਛੇ ਪਤਨੀ ਸ਼ਸ਼ੀ ਕੌਸ਼ਿਕ ਤੇ ਬੇਟੀ ਵੰਸ਼ਿਕਾ ਛੱਡ ਗਏ ਹਨ | 13 ਅਪ੍ਰੈਲ 1956 ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿਚ ਜਨਮ ਲੈਣ ਵਾਲੇ ਕੌਸ਼ਿਕ ਦਾ ਵਿਆਹ 1985 ‘ਚ ਸ਼ਸ਼ੀ ਨਾਲ ਹੋਇਆ ਸੀ | ਉਨ੍ਹਾ ਦੇ ਪੁੱਤਰ ਸ਼ਾਨੂ ਕੌਸ਼ਿਕ ਦੀ 1996 ‘ਚ ਦੋ ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ | 2012 ‘ਚ ਧੀ ਵੰਸ਼ਿਕਾ ਦਾ ਜਨਮ ਇੱਕ ਸਰੋਗੇਟ ਮਾਂ ਰਾਹੀਂ ਹੋਇਆ ਸੀ |

LEAVE A REPLY

Please enter your comment!
Please enter your name here