ਸਾਂਝੇ ਤੇ ਬੱਝਵੇਂ ਸੰਘਰਸ਼ ਦਾ ਪਿੜ ਮੱਲਣਾ ਮੇਜਰ ਸਿੰਘ ਸੰਧੂ ਨੂੰ ਸੱਚੀ ਸ਼ਰਧਾਂਜਲੀ : ਬੰਤ ਬਰਾੜ

0
209

ਸ਼ਾਹਕੋਟ (ਗਿਆਨ ਸੈਦਪੁਰੀ)
ਉੱਘੇ ਕਿਸਾਨ ਆਗੂ ਸਾਥੀ ਮੇਜਰ ਸਿੰਘ ਸੰਧੂ ਨੂੰ ਵੱਖ-ਵੱਖ ਆਗੂਆਂ ਨੇ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ | ਉਹ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਜਲਾਲਬਾਦ (ਪੂਰਬੀ) ਦੇ ਗੁਰਦਵਾਰਾ ਬਾਬਾ ਤੇਜਾ ਸਿੰਘ ਵਿੱਚ ਪਾਠ ਦਾ ਭੋਗ ਪੈਣ ਉਪਰੰਤ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸਾਥੀ ਮੇਜਰ ਸਿੰਘ ਸੰਧੂ ਕਿਸਾਨੀ ਦਾ ਸਿਰਮੌਰ ਆਗੂ ਸੀ | ਦਿੱਲੀ ਦੀਆਂ ਬਰੂਹਾਂ ‘ਤੇ ਲੰਮਾ ਸਮਾਂ ਚੱਲੇ ਤੇ ਜਿੱਤੇ ਕਿਸਾਨੀ ਸੰਘਰਸ਼ ਵਿੱਚ ਉਨ੍ਹਾ ਦਾ ਯੋਗਦਾਨ ਮਿਸਾਲੀ ਸੀ | ਉਹ ਹਾਕਮਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਯੋਧਾ ਸੀ | ਉਸ ਨੇ ਕਿਸਾਨੀ ਸੰਘਰਸ਼ ਦੇ ਅਗਲੇ ਪੜਾਅ ਲਈ ਚੁਣੌਤੀਆਂ ਕਬੂਲ ਕੀਤੀਆਂ ਹੋਈਆਂ ਸਨ | ਉਸ ਦੇ ਤੁਰ ਜਾਣ ਨਾਲ ਉਹ ਚੁਣੌਤੀਆਂ ਅਸੀਂ ਕਬੂਲ ਕਰਨੀਆਂ ਹਨ | ਸਾਥੀ ਸੰਧੂ ਦੀ ਕਿਸਾਨੀ ਹੱਕਾਂ ਦੀ ਰਾਖੀ ਪ੍ਰਤੀ ਦਿ੍ੜ੍ਹਤਾ ‘ਤੇ ਪਹਿਰਾ ਦੇ ਕੇ ਕਾਰਪੋਰੇਟਾਂ ਦੇ ਮਨਸੂਬਿਆਂ ਨੂੰ ਢਹਿ-ਢੇਰੀ ਕੀਤਾ ਜਾ ਸਕਦਾ ਹੈ | ਕਮਿਊਨਿਸਟ ਆਗੂ ਨੇ ਪੰਜਾਬ ਵਿੱਚ ਦਿਨੋਂ-ਦਿਨ ਵਿਗੜ ਰਹੇ ਹਾਲਾਤ, ਮਹਿੰਗਾਈ ਦਾ ਉਛਾਲ ਅਤੇ ਬੇਰੁਜ਼ਗਾਰਾਂ ਦੀ ਲੰਮੀ ਹੋ ਰਹੀ ਕਤਾਰ ‘ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ | ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਸੁਖਾਵੇਂ ਦਿਨਾਂ ਦੀ ਆਸ ਨਾਲ ਸਿਆਸੀ ਬਦਲਾਅ ਲਿਆਂਦਾ ਸੀ | ਸਰਕਾਰ ਦੀ ਗਿਆਰਾਂ ਮਹੀਨੇ ਦੀ ਕਾਰਗੁਜ਼ਾਰੀ ਨੇ ਪੰਜਾਬੀਆਂ ਦੀਆਂ ਆਸਾਂ ਨੂੰ ਬੂਰ ਨਹੀਂ ਪਾਇਆ | ਉਹਨਾ ਕਿਹਾ ਕਿ ਸਾਂਝੇ ਤੇ ਬੱਝਵੇਂ ਸੰਘਰਸ਼ਾਂ ਦਾ ਪਿੜ ਮੱਲਣਾ ਹੀ ਸਾਥੀ ਮੇਜਰ ਸਿੰਘ ਸੰਧੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |
ਸੀ ਪੀ ਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਮੇਜਰ ਸਿੰਘ ਸੰਧੂ ਨੂੰ ਲੋਕ ਆਗੂ ਦੱਸਦਿਆਂ ਉਸ ਦੇ ਸੰਘਰਸ਼ੀ ਸਮਿਆਂ ਨੂੰ ਯਾਦ ਕੀਤਾ | ਆਗੂਆਂ ਨੇ ਕਿਹਾ ਕਿ ਸਾਥੀ ਸੰਧੂ ਦੀ ਪਤਨੀ ਸਰਬਜੀਤ ਕੌਰ (ਜੋ ਪੰਜ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇ ਗਏ) ਅਤੇ ਉਨ੍ਹਾ ਦੇ ਪੁੱਤਰ ਸਤਵੀਰ ਸਿੰਘ, ਮਨਵੀਰ ਸਿੰਘ ਅਤੇ ਪੋਤਰੇ ਅੰਗਦਵੀਰ ਸਿੰਘ ਸਮੇਤ ਤਿੰਨ ਪੀੜ੍ਹੀਆਂ ਨੇ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਸ਼ਿੱਦਤ ਨਾਲ ਹਿੱਸਾ ਲਿਆ | ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਤੇ ਲਖਬੀਰ ਸਿੰਘ ਨਿਜ਼ਾਮਪੁਰ, ਹਰਮਨਜੀਤ ਸਿੰਘ ਬਰਾੜ ਚੇਅਰਮੈਨ ਪਲਾਨਿੰਗ ਬੋਰਡ ਮੋਗਾ, ਸਰਵਣ ਸਿੰਘ ਧੁਨ ਵਿਧਾਇਕ ਵਲਟੋਹਾ, ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਨਰਿੰਦਰ ਕੌਰ ਸੋਹਲ, ਗੁਰਦਰਸ਼ਨ ਕੌਰ ਕਾਂਗਰਸੀ ਆਗੂ, ਨਿਰਭੈ ਸਿੰਘ ਢੁੱਡੀਕੇ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਵਿਜੇ ਧੀਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਕਸ਼ਮੀਰ ਸਿੰਘ, ਮਹਾਂਵੀਰ ਸਿੰਘ ਪੱਟੀ, ਗੁਰਜੀਤ ਸਿੰਘ ਅਰਾਈਆਂ ਵਾਲਾ, ਹਰਦਿਆਲ ਸਿੰਘ ਘਾਲੀ, ਜੁਗਰਾਜ ਸਿੰਘ ਭੁੱਲਰ, ਬਲਕਰਨ ਮੋਗਾ, ਜਸਵੰਤ ਸਿੰਘ ਆਗੂ ਬੀ ਕੇ ਯੂ (ਕਾਦੀਆਂ), ਭੁਪਿੰਦਰ ਸਿੰਘ ਗਰੇਵਾਲ, ਪ੍ਰਗਟ ਸਿੰਘ ਸਾਫੂਵਾਲਾ, ਲਖਵਿੰਦਰ ਸਿੰਘ ਲੋਹਗੜ੍ਹ, ਸੁਖਵਿੰਦਰ ਸਿੰਘ ਤੂੰਬੜ ਭੰਨ, ਰਛਪਾਲ ਸਿੰਘ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸੁਰਜੀਤ ਸਿੰਘ ਚੂਹੜ ਚੱਕ, ਕਾਰਜ ਸਿੰਘ ਕੈਰੋਂ, ਮਾਸਟਰ ਭਜਨ ਸਿੰਘ ਭਿੰਡਰ, ਮਾਸਟਰ ਬਲਕਰਨ ਸਿੰਘ ਵਲਟੋਹਾ, ਜਗਸੀਰ ਸਿੰਘ, ਮਾਸਟਰ ਰਵਿੰਦਰ ਸਿੰਘ, ਰਜਿੰਦਰ ਸਿੰਘ ਡੱਲਾ, ਪਰਮਜੀਤ ਕੌਰ ਸਾਬਕਾ ਐੱਮ ਸੀ ਧਰਮਕੋਟ ਤੋਂ ਇਲਾਵਾ ਪਰਵਾਰ ਦੇ ਮੈਂਬਰ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ | ਦਵਿੰਦਰਜੀਤ ਸਿੰਘ ਲਾਡੀ ਢੋਸ ਵਿਧਾਇਕ ਧਰਮਕੋਟ ਨੇ ਸਭ ਦਾ ਧੰਨਵਾਦ ਕੀਤਾ |

LEAVE A REPLY

Please enter your comment!
Please enter your name here