ਮਾਨਸੂਨ ਨੇ ਮੁੰਬਈ ‘ਚ ਦਿੱਤੀ ਦਸਤਕ

0
301

ਮੁੰਬਈ : ਮਾਨਸੂਨ ਮਹਾਰਾਸ਼ਟਰ ਤੇ ਕਰਨਾਟਕ ਦੇ ਕੁਝ ਹਿੱਸਿਆ ‘ਚ ਅੱਗੇ ਵਧਿਆ ਹੈ | ਆਈ ਐੱਮ ਡੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ | ਆਈ ਐੱਮ ਡੀ ਕਿਹਾ ਕਿ ਦੱਖਣ-ਪੱਛਮ ਮਾਨਸੂਨ ਸ਼ਨੀਵਾਰ 11 ਜੂਨ ਨੂੰ ਮੁੰਬਈ ਪਹੁੰਚ ਚੁੱਕਾ ਹੈ | ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਮੱਧ ਅਰਬ ਸਾਗਰ ਦੇ ਬਾਕੀ ਹਿੱਸਿਆਂ, ਕੋਂਕਣ ਦੇ ਜ਼ਿਆਦਾਤਰ ਹਿੱਸਿਆਂ ਅਤੇ ਮਹਾਰਾਸ਼ਟਰ ਤੇ ਕਰਨਾਟਕ ਦੇ ਕੁਝ ਹਿੱਸਿਆ ‘ਚ ਅੱਗੇ ਵਧਿਆ ਹੈ | ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 5 ਦਿਨਾ ‘ਚ ਪੂਰਬ-ਉਤਰੀ ਭਾਰਤ ਅਤੇ ਉਪ ਹਿਮਾਲਿਆ ਖੇਤਰ ਪੱਛਮੀ ਬੰਗਾਲ ਅਤੇ ਸਿੱਕਮ ‘ਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ | ਮਹਾਰਾਸ਼ਟਰ ‘ਚ ਸ਼ਨੀਵਾਰ ਕੁਝ ਹਿੱਸਿਆਂ ‘ਚ ਤੇਜ਼ ਮੀਂਹ ਪਿਆ ਤੇ ਕਈ ਸਥਾਨਾਂ ‘ਤੇ ਦਰੱਖਤ ਟੱੁਟ ਕੇ ਡਿੱਗ ਗਏ |
ਆਈ ਐੱਮ ਡੀ ਨੇ ਕਿਹਾ ਦਿੱਲੀ ਅਤੇ ਉਤਰ-ਪੱਛਮੀ ਭਾਰਤ ਦੇ ਹੋਰ ਹਿੱਸਿਆਂ ‘ਚ ਜ਼ਿਆਦਾਤਰ ਤਾਪਮਾਨ ਹਫ਼ਤੇ ਦੇ ਅੰਤ ਤੱਕ ਕੁਝ ਡਿਗਰੀ ਘਟ ਸਕਦਾ ਹੈ, ਪਰ 15 ਜੂਨ ਤੱਕ ਕੋਈ ਵੱਡੀ ਰਾਹਤ ਦੀ ਸੰਭਾਵਨਾ ਨਹੀਂ | ਜ਼ਿਕਰਯੋਗ ਹੈ ਕਿ ਦੇਸ਼ ‘ਚ ਸਾਲਾਨਾ ਮੀਂਹ ‘ਚੋਂ 70 ਫੀਸਦੀ ਮੀਂਹ ਮਾਨਸੂਨੀ ਹਵਾਵਾਂ ਨਾਲ ਪੈਂਦਾ ਹੈ ਅਤੇ ਇਸ ਨੂੰ ਖੇਤੀ ਅਧਾਰਤ ਅਰਥ ਵਿਵਸਥਾ ਲਈ ਜੀਵਨਰੇਖਾ ਮੰਨਿਆ ਜਾਂਦਾ ਹੈ |

LEAVE A REPLY

Please enter your comment!
Please enter your name here