ਰਾਜ ਸਭਾ ਚੋਣਾਂ ‘ਚ ਚੋਣ ਕਮਿਸ਼ਨ ਨੇ ਭਾਜਪਾ ਦਾ ਪੱਖ ਲਿਆ : ਸੰਜੈ ਰਾਉਤ

0
292

ਮੁੰਬਈ : ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੇ ਸ਼ਨੀਵਾਰ ਸ਼ਿਵ ਸੈਨਾ ਵਿਧਾਇਕ ਸੁਹਾਸ ਕਾਂਡੇ ਵੱਲੋਂ ਪਾਏ ਗਏ ਵੋਟ ‘ਤੇ ਆਪਣੇ ਰੁਖ ਸਾਫ਼ ਕਰਦੇ ਹੋਏ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਭਾਜਪਾ ਦਾ ਪੱਖ ਲਿਆ | ਰਾਉਤ ਨੇ ਪੱਤਰਕਾਰਾਂ ਨੂੰ ਕਿਹਾ—ਚੋਣ ਕਮਿਸ਼ਨ ਨੇ ਸਾਡੇ ਇੱਕ ਵੋਟ ਨੂੰ ਆਯੋਗ ਕਰਾਰ ਦਿੱਤਾ | ਅਸੀਂ ਦੋ ਵੋਟਾਂ ਦਾ ਵਿਰੋਧ ਕੀਤਾ, ਪਰ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਚੋਣ ਕਮਿਸ਼ਨ ਨੇ ਭਾਜਪਾ ਦਾ ਸਮਰਥਨ ਕੀਤਾ ਹੈ |
ਮਹਾਰਾਸ਼ਟਰ ‘ਚ ਰਾਜ ਸਭਾ ਚੋਣਾਂ ਦੀ ਗਿਣਤੀ ਕਰੀਬ ਸੱਤ ਘੰਟੇ ਤੱਕ ਰੋਕੇ ਜਾਣ ਤੋਂ ਬਾਅਦ ਸੰਜੈ ਨੇ ਚੋਣ ਕਮਿਸ਼ਨ ‘ਤੇ ਨਿਸ਼ਾਨਾ ਲਾਇਆ ਅਤੇ ਦੋਸ਼ ਲਾਏ ਕਿ ਭਾਜਪਾ ਨੇ ਆਯੋਗ ਨੂੰ ਆਪਣੇ ਕੰਟਰੋਲ ‘ਚ ਲਿਆ | ਰਾਉਤ ਨੇ ਟਵੀਟ ਕੀਤਾ, ”ਭਾਜਪਾ ਨੇ ਦੇਸ਼ ਦੇ ਲੋਕਤੰਤਰ, ਨਿਆਂ ਪਾਲਿਕਾ, ਕੇਂਦਰੀ ਜਾਂਚ ਤੰਤਰ ਅਤੇ ਚੋਣ ਕਮਿਸ਼ਨ ਨੂੰ ਆਪਣੇ ਕੰਟਰੋਲ ‘ਚ ਲਿਆ ਹੈ | ਮਹਾਰਾਸ਼ਟਰ ‘ਚ ਤਿੰਨ ਵੋਟਾਂ ‘ਤੇ ਫੈਸਲਾ ਲੈਣ ‘ਚ ਸੱਤ ਘੰਟੇ ਲੱਗਦੇ ਹਨ? ਇਹ ਹੈਰਾਨ ਕਰਨ ਵਾਲਾ ਹੈ | ਲੋਕਤੰਤਰ ਦਾ ਇਹ ‘ਕਾਮੇਡੀ ਸ਼ੋਅ’ ਕਿੰਨਾ ਲੰਮਾ ਚੱਲੇਗਾ? ”

LEAVE A REPLY

Please enter your comment!
Please enter your name here