ਸਾਬਕਾ ਅਗਨੀਵੀਰਾਂ ਦਾ ਬੀ ਐੱਸ ਐੱਫ ‘ਚ 10 ਫੀਸਦੀ ਕੋਟਾ

0
237

ਨਵੀਂ ਦਿੱਲੀ : ਅਗਨੀਪਥ ਯੋਜਨਾ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀ ਐੱਸ ਐੱਫ ‘ਚ ਖਾਲੀ ਆਸਾਮੀਆਂ ‘ਚ ਸਾਬਕਾ ਅਗਨੀਵੀਰਾਂ ਲਈ ਉਪਰਲੀ ਉਮਰ ਸੀਮਾ ‘ਚ ਛੋਟ ਦੇ ਨਾਲ 10 ਪ੍ਰਤੀਸ਼ਤ ਰਾਖਵੇਂਕਰਨ ਦਾ ਐਲਾਨ ਕੀਤਾ ਹੈ | ਇਹ ਐਲਾਨ 9 ਮਾਰਚ ਤੋਂ ਲਾਗੂ ਹੋਵੇਗਾ | ਮੰਤਰਾਲੇ ਨੇ ਕਿਹਾ ਕਿ ਸਾਬਕਾ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ‘ਚ ਪੰਜ ਸਾਲ ਤੱਕ ਢਿੱਲ ਦਿੱਤੀ ਜਾਵੇਗੀ, ਦੂਜੇ ਬੈਚਾਂ ਦੇ ਉਮੀਦਵਾਰਾਂ ਲਈ ਇਸ ਵਿੱਚ ਤਿੰਨ ਸਾਲ ਤੱਕ ਢਿੱਲ ਦਿੱਤੀ ਜਾਵੇਗੀ | ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਸਾਬਕਾ ਅਗਨੀਵੀਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਤੋਂ ਵੀ ਛੋਟ ਦਿੱਤੀ ਜਾਵੇਗੀ |

LEAVE A REPLY

Please enter your comment!
Please enter your name here