ਨਰੇਗਾ ਕਾਮਿਆਂ ਵੱਲੋਂ ਬੀ ਡੀ ਪੀ ਓ ਦਫਤਰ ਵਿਖੇ ਧਰਨਾ

0
236

ਗਿੱਦੜਬਾਹਾ
(ਜਸਵੰਤ ਗਿੱਲ ਛੱਤਿਆਣਾ)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਬੀ ਡੀ ਪੀ ਓ ਦਫਤਰ ਗਿੱਦੜਬਾਹਾ ਵਿਖੇ ਧਰਨਾ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ ਨੇ ਦੱਸਿਆ ਕਿ ਗਿੱਦੜਬਹਾ ਬਲਾਕ ਦੇ ਕਈ ਪਿੰਡਾਂ ਵਿੱਚ ਨਰੇਗਾ ਦਾ ਕੰਮ ਬੰਦ ਪਿਆ ਹੈ ਤੇ ਕਈ ਪਿੰਡਾਂ ਵਿੱਚ ਮਸਟਰੋਲ ਛੇ ਦਿਨਾਂ ਦਾ ਕੱਢਦੇ ਅਤੇ ਪਿੰਡਾਂ ਵਿੱਚ ਨਰੇਗਾ ਦਾ ਕੰਮ ਦੋ ਤਿੰਨ ਦਿਨ ਚਲਾ ਕੇ ਬੰਦ ਕਰ ਦਿੰਦੇ ਹਨ, ਜਿਸ ਕਰਕੇ ਨਰੇਗਾ ਮਜ਼ਦੂਰਾਂ ਨੰੂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਦਾ ਵਤੀਰਾ ਨਰੇਗਾ ਮਜ਼ਦੂਰਾਂ ਪ੍ਰਤੀ ਠੀਕ ਨਹੀਂ ਅਤੇ ਆਪਣਾ ਬਣਦਾ ਫਰਜ਼ ਨਿਭਾਉਣ ਦੀ ਬਜਾਏ ਆਪਣੀਆਂ ਮਨਮਾਨੀਆਂ ਕਰਦੇ ਆ ਰਹੇ ਹਨ, ਜਿਸ ਕਰਕੇ ਨਰੇਗਾ ਕਾਮਿਆਂ ਨੰੂ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ ਅਤੇ ਨਰੇਗਾ ਕਾਮਿਆਂ ਵੱਲਾ ਬੀ.ਡੀ.ਪੀ.ਓ. ਦਫਤਰ ਗਿੱਦੜਬਾਹਾ ਵਿਖੇ ਨਰੇਗਾ ਮਜ਼ਦੂਰਾਂ ਨੰੂ ਆ ਰਹੀਆਂ ਮੁਸ਼ਕਲਾਂ ਸਬੰਧੀ ਲਗਾਤਾਰ ਧਰਨੇ ਦਿੱਤੇ ਗਏ | ਭਾਵੇਂ ਮਾਨ ਸਰਕਾਰ ਵੱਡੇ ਵੱਡੇ ਦਮਗਜ਼ੇ ਮਾਰ ਰਹੀ ਹੈ, ਪਰ ਫਿਰ ਵੀ ਪੰਜਾਬ ਭਰ ਵਿੱਚ ਨਰੇਗਾ ਮਜ਼ਦੂਰਾਂ ਨੰੂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਕਰਕੇ ਧਰਨੇ ਲਾਉਣਾ ਸਾਡੀ ਮਜਬੂਰੀ ਬਣ ਜਾਂਦੀ ਹੈ | ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਨਰੇਗਾ ਨੰੂ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ | ਸਾਥੀ ਬੋਹੜ ਸਿੰਘ ਨੇ ਕਿਹਾ ਕਿ ਨਰੇਗਾ ਕਾਮਿਆਂ ਨੰੂ ਪ੍ਰਤੀ ਦਿਨ ਦਿਹਾੜੀ 288/- ਰੁਪੈ ਦਿੱਤੇ ਜਾ ਰਹੇ ਹਨ, ਪਰ ਡੀ ਸੀ ਰੇਟ ਪ੍ਰਤੀ ਦਿਹਾੜੀ ਤਿੰਨ ਸੌ ਸਤਾਨਵੇਂ ਰੁਪੈ ਚਤਾਲੀ ਪੈਸੇ ਹੈ | ਇਸ ਲਈ ਉਪਰੋਕਤ ਮੰਗਾਂ ਸਬੰਧੀ ਨਰੇਗਾ ਦੇ ਏ ਪੀ ਓ ਦਫਤਰ ਗਿੱਦੜਬਹਾ ਨੇ ਭਰੋਸਾ ਦਿੱਤਾ ਕਿ ਜਿਹੜੇ ਪਿੰਡਾਂ ਵਿੱਚ ਨਰੇਗਾ ਦਾ ਕੰਮ ਬੰਦ ਪਿਆ ਹੈ, ਉਨ੍ਹਾਂ ਸਾਰੇ ਪਿੰਡਾਂ ਵਿੱਚ ਨਰੇਗਾ ਦਾ ਕੰਮ ਜਲਦੀ ਚਲਾਇਆ ਜਾਵੇਗਾ ਅਤੇ ਬਾਕੀ ਮੰਗਾਂ ਵੀ ਜਲਦ ਹੱਲ ਕੀਤੀਆਂ ਜਾਣਗੀਆਂ |
ਇਸ ਮੌਕੇ ਪ੍ਰਗਟ ਸਿੰਘ ਸੁਖਨਾ, ਮੋਹਰ ਸਿੰਘ, ਰੂਪ ਸਿੰਘ, ਗੁਰਤੇਜ ਸਿੰਘ, ਗੁਰਪਿਆਰ ਸਿੰਘ ਸੁਖਨਾ, ਗੁਰਮੇਲ ਸਿੰਘ, ਨਛੱਤਰ ਸਿੰਘ ਛੱਤਿਆਣਾ, ਬਿੱਟੂ ਸਿੰਘ, ਦਿਆਲ ਸਿੰਘ, ਜੱਗਾ ਸਿੰਘ, ਇਟਲਾਬ ਸਿੰਘ, ਸੁਖਪ੍ਰੀਤ ਕੌਰ, ਸਰਬੀ ਕੌਰ, ਦੀਪ ਕੌਰ, ਪ੍ਰਮਜੀਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here