ਸਾਬ੍ਹ ਜੇਲ੍ਹ ‘ਚ ਸੁੱਟ ਕੇ ਮੈਨੂੰ ਤੰਗ ਤਾਂ ਕਰ ਸਕਦੇ, ਪਰ ਹੌਸਲੇ ਨਹੀਂ ਤੋੜ ਸਕਦੇ : ਸਿਸੋਦੀਆ

0
303

ਨਵੀਂ ਦਿੱਲੀ : ਸ਼ਰਾਬ ਘੁਟਾਲੇ ਨਾਲ ਜੁੜੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਰਿਮਾਂਡ ‘ਤੇ ਲਏ ਜਾਣ ਦੇ ਇੱਕ ਦਿਨ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆਂ ਨੇ ਤਿਹਾੜ ਜੇਲ੍ਹ ‘ਚੋਂ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ | ਉਨ੍ਹਾ ਕਿਹਾ ਕਿ ਉਨ੍ਹਾ ਨੂੰ ਜੇਲ੍ਹ ‘ਚ ਬੰਦ ਕਰਕੇ ‘ਤੰਗ’ ਕਰ ਸਕਦੇ ਹਨ, ਪਰ ਉਨ੍ਹਾ ਦੇ ਹੌਸਲੇ ਨੂੰ ਤੋੜਿਆ ਨਹੀਂ ਜਾ ਸਕਦਾ | ਸੀ ਬੀ ਆਈ ਨੇ ਆਮ ਆਦਮੀ ਪਾਰਟੀ ਨੇਤਾ ਸਿਸੋਦੀਆ ਨੂੰ 26 ਫਰਵਰੀ ਨੂੰ 2021-22 ਲਈ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ‘ਚ ਕਥਿਤ ਭਿ੍ਸ਼ਟਾਚਾਰ ਕਾਰਨ ਗਿ੍ਫਤਾਰ ਕੀਤਾ ਸੀ | ਸਿਸੋਦੀਆ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਹਿੰਦੀ ‘ਚ ਟਵੀਟ ਕੀਤਾ, ‘ਸਾਹਿਬ, ਤੁਸੀਂ ਮੈਨੂੰ ਜੇਲ੍ਹ ‘ਚ ਬੰਦ ਕਰਕੇ ਤੰਗ ਤਾਂ ਕਰ ਸਕਦੇ ਹੋ, ਪਰ ਤੁਸੀਂ ਮੇਰਾ ਹੌਸਲਾ ਨਹੀਂ ਤੋੜ ਸਕਦੇ | ਅੰਗਰੇਜ਼ਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਸੀ, ਪਰ ਉਨ੍ਹਾਂ ਦੇ ਹੌਸਲੇ ਨਹੀਂ ਟੁੱਟੇ |’
ਕੋਰਟ ਨੇ ਬੀਤੇ ਕੱਲ੍ਹ ਈ ਡੀ ਨੂੰ ‘ਆਪ’ ਨੇਤਾ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਸੀ | ਈ ਡੀ ਨੇ ਸਿਸੋਦੀਆ ਦੀ 10 ਦਿਨਾਂ ਦੀ ਹਿਰਾਸਤ ਮੰਗੀ ਸੀ |

LEAVE A REPLY

Please enter your comment!
Please enter your name here