ਅਸੀਂ ਗੋਡੇ ਟੇਕਣ ਵਾਲਿਆਂ ‘ਚੋਂ ਨਹੀਂ : ਲਾਲੂ

0
334

ਪਟਨਾ : ਜ਼ਮੀਨ ਬਦਲੇ ਨੌਕਰੀ ਘੁਟਾਲੇ ਮਾਮਲੇ ‘ਚ ਲਾਲੂ ਯਾਦਵ ਅਤੇ ਉਨ੍ਹਾ ਦੇ ਪਰਵਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਜ਼ਮੀਨ ਬਦਲੇ ਨੌਕਰੀ ਘੁਟਾਲੇ ਮਾਮਲੇ ‘ਚ ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ) ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਕਾਰਵਾਈ ਜਾਰੀ ਹੈ, ਜਿਸ ਤੋਂ ਬਾਅਦ ਲਾਲੂ ਯਾਦਵ ਨੇ ਸੰਘ ਅਤੇ ਭਾਜਪਾ ‘ਤੇ ਹਮਲਾ ਬੋਲਿਆ |
ਈ ਡੀ ਨੇ ਸ਼ੁੱਕਰਵਾਰ ਦਿੱਲੀ, ਬਿਹਾਰ ਅਤੇ ਯੂ ਪੀ ਵਿਚਲੇ ਯਾਦਵ ਪਰਵਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ | ਇਸ ਤੋਂ ਬਾਅਦ ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ‘ਤੇ ਨਿਸ਼ਾਨਾ ਲਾਇਆ | ਲਾਲੂ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ—ਅਸੀਂ ਐਮਰਜੈਂਸੀ ਵਾਲਾ ਕਾਲਾ ਦੌਰ ਵੀ ਦੇਖਿਆ ਹੈ | ਅਸੀਂ ਉਹ ਲੜਾਈ ਵੀ ਲੜੀ ਸੀ | ਅੱਜ ਮੇਰੀਆਂ ਧੀਆਂ, ਛੋਟੀਆਂ ਪੋਤੀਆਂ ਅਤੇ ਗਰਭਵਤੀ ਨੂੰ ਹ ਨੂੰ ਭਾਜਪਾ, ਈ ਡੀ ਨੇ ਬੇਬੁਨਿਆਦ ਬਦਲਾਖੋਰੀ ਦੇ ਕੇਸਾਂ ‘ਚ 15 ਘੰਟੇ ਤੱਕ ਬਿਠਾਈ ਰੱਖਿਆ | ਕੀ ਏਨੇ ਨੀਵੇਂ ਪੱਧਰ ‘ਤੇ ਭਾਜਪਾ ਸਾਡੇ ਨਾਲ ਸਿਆਸੀ ਲੜਾਈ ਲੜੇਗੀ? ਇੱਕ ਹੋਰ ਟਵੀਟ ‘ਚ ਉਹਨਾ ਲਿਖਿਆ— ਸੰਘ ਅਤੇ ਭਾਜਪਾ ਖਿਲਾਫ਼ ਮੇਰੀ ਵਿਚਾਰਕ ਲੜਾਈ ਰਹੀ ਹੈ ਅਤੇ ਰਹੇਗੀ | ਇਨ੍ਹਾਂ ਸਾਹਮਣੇ ਨਾ ਕਦੀ ਗੋਡੇ ਟੇਕੇ ਅਤੇ ਨਾ ਟੇਕਾਂਗੇ |
ਨੌਕਰੀ ਬਦਲੇ ਜ਼ਮੀਨ ਮਾਮਲੇ ‘ਚ ਸੀ ਬੀ ਆਈ ਨੇ ਸ਼ਨੀਵਾਰ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ, ਪਰ ਤੇਜਸਵੀ ਯਾਦਵ ਦੀ ਪਤਨੀ ਦੀ ਸਿਹਤ ਖਰਾਬ ਹੋਣ ਕਾਰਨ ਉਹ ਸੀ ਬੀ ਆਈ ਸਾਹਮਣੇ ਪੇਸ਼ ਨਹੀਂ ਹੋਏ | ਉਨ੍ਹਾ ਸੀ ਬੀ ਆਈ ਤੋਂ ਹੋਰ ਸਮਾਂ ਮੰਗਿਆ | ਇਸ ਤੋਂ ਪਹਿਲਾਂ 4 ਫਰਵਰੀ ਨੂੰ ਵੀ ਤੇਜਸਵੀ ਨੂੰ ਸੰਮਨ ਭੇਜਿਆ ਗਿਆ ਸੀ |

LEAVE A REPLY

Please enter your comment!
Please enter your name here