ਸਟੇਡੀਅਮ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇਣ ਦੇ ਦੋਸ਼ ‘ਚ ਦੋ ਫੜੇ

0
240

ਅਹਿਮਦਾਬਾਦ : ਇਥੋਂ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਨਿਸ਼ਾਨਾ ਬਣਾਉਣ ਲਈ ਕਥਿਤ ਖਾਲਿਸਤਾਨ ਪੱਖੀ ਗਰੁੱਪ ਵੱਲੋਂ ਜਾਰੀ ਕੀਤੀ ਵੀਡੀਓ ਦੇ ਮਾਮਲੇ ‘ਚ ਗੁਜਰਾਤ ਪੁਲਸ ਨੇ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚੋਂ ਐਤਵਾਰ ਦੋ ਜਣਿਆਂ ਨੂੰ ਗਿ੍ਫਤਾਰ ਕੀਤਾ ਹੈ | ਸਟੇਡੀਅਮ ‘ਚ ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਚੱਲ ਰਿਹਾ ਹੈ | ਧਮਕੀ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਗਈ ਸੀ | ਗਿ੍ਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਰਾਹੁਲ ਕੁਮਾਰ ਤੇ ਨਰੇਂਦਰ ਕੁਸ਼ਵਾਹਾ ਵਜੋਂ ਹੋਈ ਹੈ, ਜੋ ਕਿ ਮੱਧ ਪ੍ਰਦੇਸ਼ ਦੇ ਸਤਨਾ ਦੇ ਵਸਨੀਕ ਹਨ |

LEAVE A REPLY

Please enter your comment!
Please enter your name here