ਇਮਰਾਨ ਦੇ ਘਰ ਦਾ ਮੁਹਾਸਰਾ

0
245

ਲਾਹੌਰ : ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੂੰ ਗਿ੍ਫਤਾਰ ਕਰਨ ਲਈ ਪੁਲਸ ਤੇ ਰੇਂਜਰਜ਼ ਕਮਾਂਡੋ ਮੰਗਲਵਾਰ ਬਾਅਦ ਦੁਪਹਿਰ ਉਨ੍ਹਾ ਦੀ ਜ਼ਮਾਂ ਪਾਰਕ ਸਥਿਤ ਰਿਹਾਇਸ਼ ‘ਤੇ ਪੁੱਜੇ, ਜਿੱਥੇ ਉਨ੍ਹਾ ਦਾ ਪਾਰਟੀ ਵਰਕਰਾਂ ਨੇ ਜ਼ੋਰਦਾਰ ਵਿਰੋਧ ਕੀਤਾ | ਇਸ ਦੌਰਾਨ ਪੁਲਸ ਨੇ ਹੰਝੂ ਗੈਸ ਛੱਡਣ ਦੇ ਨਾਲ-ਨਾਲ ਪਾਣੀ ਦੀਆਂ ਤੋਪਾਂ ਚਲਾਈਆਂ ਤੇ ਵਰਕਰਾਂ ਨੇ ਇੱਟਾਂ-ਵੱਟੇ ਚਲਾਏ |
ਸਰਕਾਰੀ ਤੋਸ਼ਾਖਾਨਾ ਦੀਆਂ ਚੀਜ਼ਾਂ ਸਸਤੇ ਭਾਅ ਖਰੀਦਣ ਦੇ ਮਾਮਲੇ ‘ਚ ਪੇਸ਼ ਨਾ ਹੋਣ ‘ਤੇ ਇਸਲਾਮਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਸੋਮਵਾਰ ਦੁਬਾਰਾ ਉਨ੍ਹਾ ਦੇ ਵਾਰੰਟ ਗਿ੍ਫਤਾਰੀ ਜਾਰੀ ਕੀਤੇ ਸਨ | ਅਦਾਲਤ ਨੇ ਪੁਲਸ ਨੂੰ ਇਮਰਾਨ ਨੂੰ 18 ਮਾਰਚ ਤੱਕ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ |
ਪੁਲਸ ਦੇ ਆਉਣ ‘ਤੇ ਇਮਰਾਨ ਹਮਾਇਤੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ—ਤੁਹਾਡੇ ਆਗੂ ਦੀ ਜਾਨ ਨੂੰ ਖਤਰਾ ਹੈ | ਅਸੀਂ ਇਕਜੁਟ ਰਹਿਣਾ ਹੈ | ਛੇਤੀ ਤੋਂ ਛੇਤੀ ਖਾਨ ਸਾਹਿਬ ਦੀ ਰਿਹਾਇਸ਼ ‘ਤੇ ਪੁੱਜੋ | ਟਕਰਾਅ ਦੌਰਾਨ ਲਾਹੌਰ ਦੇ ਪੁਲਸ ਕਮਿਸ਼ਨਰ ਸ਼ਹਿਜ਼ਾਦ ਬੁਖਾਰੀ ਤੇ ਕਈ ਪੁਲਸਮੈਨ ਜ਼ਖਮੀ ਹੋ ਗਏ | ਇਸੇ ਦੌਰਾਨ ਇਮਰਾਨ ਦੀ ਲੀਗਲ ਟੀਮ ਇਸਲਾਮਾਬਾਦ ਹਾਈ ਕੋਰਟ ਪੁੱਜੀ, ਪਰ ਕੋਰਟ ਨੇ ਕਿਹਾ—ਤੁਸੀਂ ਗਲਤ ਢੰਗ ਨਾਲ ਪਟੀਸ਼ਨ ਦਾਇਰ ਕੀਤੀ ਹੈ | ਇਮਰਾਨ ਨੂੰ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ‘ਚ ਸੋਮਵਾਰ ਗਿ੍ਫਤਾਰ ਕੀਤਾ ਜਾਣਾ ਸੀ, ਪਰ ਐਨ ਵਕਤ ‘ਤੇ ਇਸਲਾਮਾਬਾਦ ਹਾਈ ਕੋਰਟ ਤੋਂ ਰਾਹਤ ਮਿਲ ਗਈ ਸੀ | ਮੰਗਲਵਾਰ ਪੁਲਸ ਤੋਸ਼ਾਖਾਨਾ ਮਾਮਲੇ ‘ਚ ਗਿ੍ਫਤਾਰ ਕਰਨ ਪੁੱਜੀ |

LEAVE A REPLY

Please enter your comment!
Please enter your name here