ਮੰਤਰੀ ਪੁੱਤਰ ‘ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ‘ਤੇ ਸਿਆਹੀ ਹਮਲਾ

0
269

ਨਵੀਂ ਦਿੱਲੀ : ਰਾਜਸਥਾਨ ਦੇ ਕੈਬਨਿਟ ਮੰਤਰੀ ਦੇ ਪੁੱਤਰ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ 23 ਸਾਲਾ ਮੁਟਿਆਰ ‘ਤੇ ਇਥੇ ਸਿਆਹੀ ਨਾਲ ਹਮਲਾ ਕੀਤਾ ਗਿਆ | ਡੀ ਸੀ ਪੀ (ਦੱਖਣੀ-ਪੂਰਬੀ ਜ਼ਿਲ੍ਹਾ) ਈਸ਼ਾ ਪਾਂਡੇ ਨੇ ਕਿਹਾ ਕਿ ਸਨਿੱਚਰਵਾਰ ਰਾਤ ਨੂੰ ਪੀ ਸੀ ਆਰ ਨੂੰ ਕਾਲ ਮਿਲੀ ਸੀ ਕਿ ਕੁਝ ਬਦਮਾਸ਼ਾਂ ਨੇ ਔਰਤ ‘ਤੇ ਕੁੱਝ ਸੁੱਟਿਆ ਤੇ ਫਰਾਰ ਹੋ ਗਏ | ਹਮਲੇ ਤੋਂ ਬਾਅਦ ਔਰਤ ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ | ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਕਰੀਬ 9.30 ਵਜੇ ਕਾਲਿੰਦੀ ਕੁੰਜ ਰੋਡ ਨੇੜੇ ਆਪਣੀ ਮਾਂ ਨਾਲ ਪੈਦਲ ਜਾ ਰਹੀ ਸੀ, ਜਦੋਂ ਦੋ ਲੜਕਿਆਂ ਨੇ ਉਸ ‘ਤੇ ਕੋਈ ਚੀਜ਼ ਸੁੱਟ ਦਿੱਤੀ ਅਤੇ ਭੱਜ ਗਏ | ਡੀ ਸੀ ਪੀ ਪਾਂਡੇ ਨੇ ਕਿਹਾ—ਨੀਲਾ ਤਰਲ ਪਹਿਲੀ ਨਜ਼ਰ ਵਿੱਚ ਸਿਆਹੀ ਵਰਗਾ ਲੱਗਦਾ ਹੈ | ਪੁਲਸ ਨੇ ਧਾਰਾ 195 ਏ, 506, 323 ਅਤੇ 34 ਤਹਿਤ ਐੱਫ ਆਈ ਆਰ ਦਰਜ ਕੀਤੀ ਹੈ | ਇਸ ਤੋਂ ਪਹਿਲਾਂ ਪੀੜਤਾ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਦੇ ਬੇਟੇ ਰੋਹਿਤ ਜੋਸ਼ੀ ਖਿਲਾਫ ਜਿਨਸੀ ਸੋਸ਼ਣ ਦੀ ਸ਼ਿਕਾਇਤ ਸਦਰ ਬਾਜ਼ਾਰ ਥਾਣੇ ਵਿਚ ਦਰਜ ਕਰਵਾਈ ਸੀ | ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਸਿਆਹੀ ਹਮਲੇ ਨੂੰ ਲੈ ਕੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰੇਗੀ | ਮਾਲੀਵਾਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਕਿਹਾ ਕਿ ਉਹ ਆਪਣੇ ਮੰਤਰੀ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨ |

LEAVE A REPLY

Please enter your comment!
Please enter your name here