ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸੰਸਦ ‘ਚ ਪਾਵਰ ਵਧਣ ਵਾਲੀ ਹੈ | ਤਿੰਨ ਮਹੀਨੇ ਪਹਿਲਾਂ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਛੇਤੀ ਹੀ ਰਾਜ ਸਭਾ ‘ਚ ਡੀ ਐੱਮ ਕੇ ਦੇ ਨਾਲ ਸੰਯੁਕਤ ਰੂਪ ਨਾਲ ਚੌਥੀ ਸਭ ਤੋਂ ਵੱਡੀ ਪਾਰਟੀ ਬਣ ਜਾਵੇਗੀ | ਉਥੇ ਹੀ ਸ਼੍ਰੋਮਣੀ ਅਕਾਲੀ ਦਲ ਜ਼ੀਰੋ ਅਤੇ ਬਸਪਾ 1 ਸੀਟ ਤੱਕ ਸਿਮਟ ਜਾਵੇਗੀ | ਹਾਲ ਹੀ ‘ਚ ਉਪਰਲੇ ਸਦਨ ਦੀਆਂ 57 ਸੀਟਾਂ ‘ਤੇ ਚੋਣ ਹੋਈ ਅਤੇ ਉਸ ਤੋਂ ਬਾਅਦ ਸਮੀਕਰਨ ਬਦਲ ਗਏ ਹਨ | ਇਸ ਨਾਲ ਹੱਕ ਜਾਂ ਵਿਰੋਧ ‘ਚ ਕੋਈ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਨਹੀਂ ਮਿਲੇਗਾ, ਪਰ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ ਹੈ | ਮਾਰਚ ‘ਚ ਸੰਸਦ ਦੇ ਉੁਪਰਲੇ ਸਦਨ ‘ਚ ਆਪ ਦੀਆਂ ਤਿੰਨ ਸੀਟਾਂ ਸਨ, ਜੋ ਜੁਲਾਈ ‘ਚ ਵਧ ਕੇ 10 ਹੋ ਜਾਣਗੀਆਂ | ਪੰਜਾਬ ਤੋਂ ਰਾਜ ਸਭਾ ਦੇ ਦੋ ਸਾਂਸਦ ਰਿਟਾਇਰ ਹੋ ਰਹੇ ਹਨ | ਇਸ ਨਾਲ ਰਾਜ ਸਭਾ ‘ਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਿਆਸੀ ਤਾਕਤ ਵਧ ਜਾਵੇਗੀ |
ਹਾਲ ਦੀਆਂ ਚੋਣਾਂ ‘ਚ ਭਾਜਪਾ ਅਤੇ ਕਾਂਗਰਸ ਦੇ ਖੇਮੇ ‘ਚ ਇੱਕੋ ਤਰ੍ਹਾਂ ਦੀ ਸਥਿਤੀ ਹੈ | ਭਗਵਾ ਦਲ ਨੇ ਉਤਰ ਪ੍ਰਦੇਸ਼ ‘ਚ ਤਿੰਨ ਸੀਟਾਂ ਜਿੱਤੀਆਂ ਹਨ ਅਤੇ ਇੱਕ ਉਤਰਾਖੰਡ ਤੋਂ ਵਧੀ ਹੈ, ਪਰ ਉਸ ਨੇ ਆਂਧਰਾ ਪ੍ਰਦੇਸ਼ ‘ਚ ਤਿੰਨ ਅਤੇ ਝਾਰਖੰਡ ‘ਚ ਸੀਟਾਂ ਗੁਆ ਦਿੱਤੀਆਂ ਹਨ |
ਭਾਜਪਾ ਨੂੰ ਉਮੀਦ ਹੈ ਕਿ ਸੱਤ ਮੈਂਬਰਾਂ ਦੇ ਨਾਮਜ਼ਦਗੀ ਤੋਂ ਉਸ ਦਾ ਅੰਕੜਾ ਇੱਕ ਵਾਰ ਫਿਰ ਤਿੰਨ ਅੰਕਾਂ ‘ਚ ਪਹੁੰਚ ਜਾਵੇਗਾ |
ਨਵੇਂ ਨਾਮਜ਼ਦ ਮੈਂਬਰ ਭਾਜਪਾ ਜੁਆਇਨ ਕਰ ਸਕਦੇ ਹਨ | ਵਰਤਮਾਨ ‘ਚ ਪੰਜ ‘ਚੋਂ ਚਾਰ ਨਾਮਜ਼ਦ ਮੈਂਬਰ ਹਨ | ਹਾਲਾਂਕਿ ਸਰਕਾਰ ਇਨ੍ਹਾਂ ਨਮਾਜ਼ਦ ਸੀਟਾਂ ਨੂੰ ਛੇਤੀ ਭਰਨ ਦੇ ਮੂਡ ‘ਚ ਨਹੀਂ ਦਿਖਾਈ ਦੇ ਰਹੀ, ਕਿਉਂਕਿ ਇਹ ਮੈਂਬਰ ਰਾਸ਼ਟਰਪਤੀ ਚੋਣਾਂ ‘ਚ ਵੋਟ ਨਹੀਂ ਪਾ ਸਕਦੇ |




