25.2 C
Jalandhar
Thursday, September 19, 2024
spot_img

ਗਰਮੀ ਤੇ ਹੁੰਮਸ ਨਾਲ 3 ਮੌਤਾਂ, 125 ਬਿਮਾਰ

ਕੋਲਕਾਤਾ : ਪੱਛਮੀ ਬੰਗਾਲ ‘ਚ ਧਾਰਮਕ ਪ੍ਰੋਗਰਾਮ ‘ਚ ਗਰਮੀ ਅਤੇ ਹੁੰਮਸ ਦੇ ਚਲਦੇ ਤਿੰਨ ਲੋਕਾਂ ਦੀ ਮੌਤ ਹੋ ਗਈ | ਉਥੇ ਹੀ 125 ਹੋਰ ਲੋਕਾਂ ਦੀ ਸਿਹਤ ਵਿਗੜ ਗਈ | ਇਹ ਘਟਨਾ ਉਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਸਬ-ਡਵੀਜ਼ਨ ਸਥਿਤ ਇਸਕਾਨ ਮੰਦਰ ‘ਚ ਆਯੋਜਿਤ ਇੱਕ ਮੇਲੇ ਦੌਰਾਨ ਹੋਈ | ਉਥੇ ਹੀ ਮਾਮਲੇ ਦੀ ਜਾਣਕਾਰੀ ਹੁੰਦੇ ਹੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ | ਮਾਰੇ ਗਏ ਲੋਕਾਂ ‘ਚ ਦੋ ਔਰਤਾਂ ਅਤੇ ਇੱਕ ਮਰਦ ਹੈ | ਸਾਰਿਆਂ ਦੀ ਉਮਰ 60 ਸਾਲ ਤੋਂ ਪਾਰ ਦੱਸੀ ਗਈ ਹੈ |
ਪ੍ਰਸ਼ਾਸਨਿਕ ਸੂਤਰਾਂ ਮੁਤਾਬਕ ਘਟਨਾ ਦੀ ਵਜ੍ਹਾ ਗਰਮੀ ਅਤੇ ਹੁੰਮਸ ਦੇ ਵਿਚਾਲੇ ਬਹੁਤ ਜ਼ਿਆਦਾ ਭੀੜ ਰਹੀ | ਮੰਦਰ ਪਿਛਲੇ ਦੋ ਸਾਲ ਤੋਂ ਬੰਦ ਸੀ, ਇਸ ਲਈ ਇਸ ਵਾਰ ਜਦ ਮੰਦਰ ਖੁੱਲਿ੍ਹਆ ਤਾਂ ਉਥੇ ਭਾਰੀ ਭੀੜ ਇਕੱਠੀ ਹੋ ਗਈ | ਜਾਣਕਾਰੀ ਮੁਤਾਬਕ ਸ਼ਰਧਾਲੂਆਂ ਦੀ ਗਿਣਤੀ ਕਰੀਬ ਢਾਈ ਤੋਂ ਤਿੰਨ ਲੱਖ ਵਿਚਾਲੇ ਸੀ |

Related Articles

LEAVE A REPLY

Please enter your comment!
Please enter your name here

Latest Articles