24 C
Jalandhar
Thursday, September 19, 2024
spot_img

ਫੈਸ਼ਨ ਡਿਜ਼ਾਈਨਰ ਵੱਲੋਂ ਖੁਦਕੁਸ਼ੀ

ਹੈਦਰਾਬਾਦ : ਉੱਘੀ ਫੈਸ਼ਨ ਡਿਜ਼ਾਈਨਰ ਪ੍ਰਾਥਿਊਸਾ ਗਰਿਮੇਲਾ ਨੇ ਇੱਥੇ ਬੰਜਾਰਾ ਹਿੱਲਜ਼ ਸਥਿਤ ਆਪਣੇ ਬੁਟੀਕ ਸਟੂਡੀਓ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ | ਐੱਮ ਐਲ ਏ ਕਲੋਨੀ ਸਥਿਤ ਬੁਟੀਕ ਦੇ ਬਾਥਰੂਮ ਵਿੱਚੋਂ 35 ਸਾਲਾ ਗਰਿਮੇਲਾ ਦੀ ਲਾਸ਼ ਮਿਲੀ | ਚੌਕੀਦਾਰ ਦੇ ਦਰਵਾਜ਼ਾ ਖੜਕਾਉਣ ‘ਤੇ ਅੰਦਰੋਂ ਜਵਾਬ ਨਾ ਆਇਆ ਤਾਂ ਪੁਲਸ ਨੂੰ ਸੱਦਿਆ ਗਿਆ ਤੇ ਅੰਦਰੋਂ ਲਾਸ਼ ਮਿਲੀ | ਬਾਥਰੂਮ ਵਿਚ ਕਾਰਬਨ ਮੋਨੋਆਕਸਾਈਡ ਦੀ ਬੋਤਲ ਮਿਲੀ ਹੈ | ਸ਼ੁਰੂ ਵਿਚ ਪੁਲਸ ਨੇ ਇਸ ਨੂੰ ਸ਼ੱਕੀ ਹਾਲਤਾਂ ਵਿੱਚ ਮੌਤ ਮੰਨਿਆ, ਪਰ ਬਾਅਦ ਵਿਚ ਸੁਸਾਈਡ ਨੋਟ ਮਿਲ ਗਿਆ | ਉਸ ਨੇ ਕਥਿਤ ਤੌਰ ‘ਤੇ ਲਿਖਿਆ ਕਿ ਉਹ ਇਕੱਲੇਪਣ ਤੋਂ ਤੰਗ ਆ ਗਈ ਹੈ ਤੇ ਜੀਵਨ ਦੀ ਇੱਛਾ ਨਹੀਂ ਰਹੀਂ |

Related Articles

LEAVE A REPLY

Please enter your comment!
Please enter your name here

Latest Articles