ਅੰਮਿ੍ਤਸਰ (ਜਸਬੀਰ ਪੱਟੀ)-ਪੰਜਾਬ ਦੇ ਮੌਜੂਦਾ ਹਾਲਾਤ ਤੇ ਸਿੱਖ ਨੌਜਵਾਨਾਂ ਦੀਆਂ ਗਿ੍ਫਤਾਰੀਆਂ ਖਿਲਾਫ ਸ਼ੁੱਕਰਵਾਰ ਅੰਮਿ੍ਤਸਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਬਾਹਰੋਂ ਘੰਟਾ ਘਰ ਪਲਾਜ਼ਾ ਤੋਂ ਡੀ ਸੀ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ |
ਮਾਰਚ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਡੀ ਸੀ ਦਫਤਰ ਪੁੱਜਿਆ |
ਡੀ ਸੀ ਦੀ ਗੈਰਹਾਜ਼ਰੀ ਵਿਚ ਏ ਡੀ ਸੀ ਸੁਰਿੰਦਰ ਸਿੰਘ ਨੂੰ ਮੰਗਪੱਤਰ ਸੌਂਪਿਆ ਗਿਆ |