ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ 2,994 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਜ਼ੇਰੇ ਇਲਾਜ ਮਰੀਜਾਂ ਦੀ ਗਿਣਤੀ ਵਧ ਕੇ 16,354 ਹੋ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਕੋਰੋਨਾ ਕੇਸਾਂ ਦੀ ਗਿਣਤੀ ਵਧ ਕੇ 4,47,18,781 ‘ਤੇ ਪਹੁੰਚ ਗਈ ਹੈ, ਜਦਕਿ ਕੋਰੋਨਾ ਕਾਰਨ ਮਿ੍ਤਕਾਂ ਦੀ ਕੁੱਲ ਗਿਣਤੀ ਵਧ ਕੇ 5, 30, 876 ਹੋ ਗਈ ਹੈ | ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ‘ਚ ਕੋਰੋਨਾ ਕਾਰਨ ਦਿੱਲੀ, ਕਰਨਾਟਕ ਅਤੇ ਪੰਜਾਬ ਵਿੱਚ ਦੋ-ਦੋ ਮੌਤਾਂ ਹੋਈਆਂ, ਜਦਕਿ ਗੁਜਰਾਤ ਵਿੱਚ ਇੱਕ ਮਰੀਜ਼ ਦੀ ਜਾਨ ਗਈ ਹੈ | ਇਸ ਤੋਂ ਇਲਾਵਾ ਕੇਰਲਾ ਵੱਲੋਂ ਕੋਰੋਨਾ ਕਾਰਨ ਮਿ੍ਤਕਾਂ ਦੇ ਅੰਕੜੇ ਸੋਧਣ ਮਗਰੋਂ ਮਿ੍ਤਕਾਂ ਦੀ ਸੂੁਚੀ ਵਿੱਚ ਦੋ ਹੋਰ ਮਾਮਲੇ ਜੋੜੇ ਗਏ ਹਨ | ਦੇਸ਼ ‘ਚ ਹੁਣ ਤੱਕ 4, 41, 71, 551 ਮਰੀਜ਼ ਇਸ ਲਾਗ ਤੋਂ ਉਭਰ ਵੀ ਚੁੱਕੇ ਹਨ | ਦੇਸ਼ ‘ਚ ਕੋਰੋਨਾ ਲਾਗ ਕਾਰਨ ਮੌਤ ਦਰ 1.19 ਫੀਸਦੀ ਹੈ |