ਅੰਮਿ੍ਤਸਰ ਤੋਂ ਕੈਨੇਡਾ ਤੇ ਅਮਰੀਕਾ ਦਾ ਸਫਰ ਹੋਵੇਗਾ ਆਸਾਨ

0
262

ਚੰਡੀਗੜ੍ਹ : ਕੈਨੇਡਾ ਅਤੇ ਅਮਰੀਕਾ ‘ਚ ਵਸਦੇ ਪ੍ਰਵਾਸੀ ਪੰਜਾਬੀਆਂ ਲਈ ਹਵਾਈ ਸਫਰ ਆਸਾਨ ਹੋਣ ਜਾ ਰਿਹਾ ਹੈ | ਇਟਲੀ ਦੀ ਏਅਰਲਾਈਨ ਨਿਓਸ ਏਅਰ 6 ਅਪ੍ਰੈਲ ਤੋਂ ਮਿਲਾਨ ਮਾਲਪੈਂਸਾ ਹਵਾਈ ਅੱਡੇ ‘ਤੇ ਆਪਣੇ ਹੱਬ ਰਾਹੀਂ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਨਾਲ ਅੰਮਿ੍ਤਸਰ ਨੂੰ ਜੋੜਨ ਲਈ ਉਡਾਣਾਂ ਸ਼ੁਰੂ ਕਰੇਗੀ | ਨਿਓਸ ਏਅਰ ਦਸੰਬਰ 2022 ਦੇ ਅੱਧ ‘ਚ ਮਿਲਾਨ ਮਾਲਪੈਂਸਾ ਅਤੇ ਅੰਮਿ੍ਤਸਰ ਵਿਚਕਾਰ ਨਿਯਮਤ ਸੇਵਾਵਾਂ ਸ਼ੁਰੂ ਕਰੇਗੀ | ਏਅਰਲਾਈਨ ਨੇ ਸਭ ਤੋਂ ਪਹਿਲਾਂ ਮਹਾਂਮਾਰੀ ਦੌਰਾਨ ਅੰਮਿ੍ਤਸਰ ਲਈ ਸੰਚਾਲਨ ਸ਼ੁਰੂ ਕੀਤਾ ਸੀ | ਕੋਵਿਡ-19 ਦੌਰਾਨ ਭਾਰਤੀ ਕੈਰੀਅਰ ਸਪਾਈਸ ਜੈੱਟ ਵੱਲੋਂ ਅੰਮਿ੍ਤਸਰ ਤੋਂ ਮਿਲਾਨ ਬਰਗਾਮੋ ਅਤੇ ਰੋਮ ਤੱਕ ਚਾਰਟਰਡ ਉਡਾਣਾਂ ਦੇ ਸੰਚਾਲਨ ਦੇ ਨਤੀਜੇ ਵਜੋਂ ਭਾਰਤੀ ਕੈਰੀਅਰ ਨੂੰ ਪਿਛਲੇ ਸਾਲ ਨਵੰਬਰ ‘ਚ ਇਟਲੀ ਦੇ ਦੋਵਾਂ ਹਵਾਈ ਅੱਡਿਆਂ ਲਈ ਨਿਰਧਾਰਤ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ |

LEAVE A REPLY

Please enter your comment!
Please enter your name here