ਕਾਰਾਂ ਦੀ ਟੱਕਰ ‘ਚ ਦੋ ਜੋੜਿਆਂ ਦੀ ਮੌਤ

0
321

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)
ਨੈਸ਼ਨਲ ਹਾਈਵੇ ਨੰਬਰ 54 ਹਰੀਕੇ ਬਾਈਪਾਸ ‘ਤੇ ਸੋਮਵਾਰ ਤੜਕਸਾਰ 2 ਕਾਰਾਂ ਦੀ ਟੱਕਰ ਵਿੱਚ ਦੋ ਵਿਆਹੁਤਾ ਜੋੜਿਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਦੋਵਾਂ ਕਾਰਾਂ ਦੇ ਚਾਲਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪੱਟੀ ਅਤੇ ਸਰਹਾਲੀ ਕਲਾਂ ਵਿਖੇ ਦਾਖਲ ਕਰਾਇਆ ਗਿਆ | ਬਾਬਾ ਬਕਾਲਾ ਵਾਸੀ ਪਵਨਪ੍ਰੀਤ ਕੌਰ ਆਪਣੇ ਪਤੀ ਜੋਬਨਪ੍ਰੀਤ ਸਿੰਘ ਅਤੇ ਭਰਾ ਪਵਿੱਤਰ ਸਿੰਘ ਫਿਰੋਜ਼ਪੁਰ ਤੋਂ ਆਪਣੀ ਵਿੱਦਿਅਕ ਡਿਗਰੀ ਲੈਣ ਜਾ ਰਹੀ ਸੀ, ਹਰੀਕੇ ਬਾਈਪਾਸ ਪਹੁੰਚਣ ‘ਤੇ ਪਿ੍ੰਗੜੀ ਦੇ ਸਾਹਮਣੇ ਬਣੇ ਅਣਅਧਿਕਾਰਿਤ ਡਿਵਾਇਡਰ ਤੋਂ ਲੰਘਣ ਵਾਲੇ ਅਣਪਛਾਤੇ ਮੋਟਰਸਾਇਕਲ ਸਵਾਰ ਨੂੰ ਬਚਾਉਂਦਿਆਂ ਬੇਕਾਬੂ ਹੋਈ ਕਾਰ ਸੜਕ ਦੇ ਦੂਸਰੇ ਪਾਸੇ ਕਾਰ ‘ਤੇ ਜਾ ਚੜ੍ਹਨ ਕਰਕੇ ਜੋਬਨਪ੍ਰੀਤ ਸਿੰਘ ਅਤੇ ਪਵਨਪ੍ਰੀਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ | ਉਧਰ ਦੂਸਰੀ ਕਾਰ ‘ਚ ਸਵਾਰ ਪਤੀ-ਪਤਨੀ ਮਨਜੀਤ ਸਿੰਘ, ਅਰਵਿੰਦਰ ਕੌਰ ਵੀ ਮੌਕੇ ‘ਤੇ ਦਮ ਤੋੜ ਗਏ | ਮਿ੍ਤਕਾਂ ਦਾ ਪੋਸਟਮਾਰਟਮ ਕਰਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ | ਥਾਣਾ ਹਰੀਕੇ ਦੇ ਮੁੱਖ ਅਫਸਰ ਹਰਜੀਤ ਸਿੰਘ ਨੇ ਦੱਸਿਆ ਕਿ ਰਘਬੀਰ ਸਿੰਘ ਦੇ ਬਿਆਨਾਂ ‘ਤੇ ਕਾਰ ਚਾਲਕ ਪਵਿੱਤਰ ਸਿੰਘ ਖਿਲਾਫ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਅਗਲੇਰੀ ਕਾਰਵਾਈ ਹਿੱਤ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ | ਹਰੀਕੇ ਬਾਈਪਾਸ ‘ਤੇ ਕਾਰਾਂ ਦੇ ਹਾਦਸੇ ਦੌਰਾਨ 4 ਵਿਅਕਤੀਆਂ ਦੀ ਜਾਨ ਜਾਣ ਮਗਰੋਂ ਹਾਈਵੇ ਅਥਾਰਟੀ ਵੀ ਨੀਂਦ ਤੋਂ ਜਾਗੀ | ਹਾਦਸੇ ਮਗਰੋਂ ਵਿਭਾਗ ਨੇ ਕੱਟ ਨਹੀਂ ਬੰਦ ਕੀਤਾ, ਪਰ ਇਸ ਥਾਂ ‘ਤੇ ਹੋਰ ਹਾਦਸਾ ਨਾ ਵਾਪਰੇ, ਇਸ ਲਈ ਇਹਤਿਆਤ ਵਜੋਂ ਲੋਹੇ ਦੇ ਐਂਗਲ ਲਗਾ ਕੇ ਰਸਤਾ ਬੰਦ ਕਰ ਦਿੱਤਾ | ਜਗ੍ਹਾ-ਜਗ੍ਹਾ ‘ਤੇ ਬਣੇ ਕੱਟਾਂ ਤੋਂ ਨਿੱਤ ਵਾਪਰਦੇ ਹਾਦਸਿਆਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ |

LEAVE A REPLY

Please enter your comment!
Please enter your name here