ਪੀ ਆਰ ਟੀ ਸੀ ਦੇ ਮੁੱਖ ਦਫਤਰ ਅੱਗੇ ਮੁਜ਼ਾਹਰਾ 18 ਨੂੰ

0
320

ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਪਟਿਆਲਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈਚਾਰਾ ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ 27 ਮਾਰਚ ਨੂੰ ਮੈਨੇਜਮੈਂਟ ਨਾਲ 26 ਮੰਗਾਂ ਦੇ ਮੰਗ ਪੱਤਰ ‘ਤੇ ਜੋ ਵਧੀਆ ਤੇ ਖੁਸ਼ਗਵਾਰ ਵਾਤਾਵਰਣ ਵਿੱਚ ਮੀਟਿੰਗ ਹਾਂਪੱਖੀ ਹੁੰਗਾਰੇ ਨਾਲ ਹੋਈ ਸੀ, ਨੂੰ ਮੈਨੇਜਮੈਂਟ ਵੱਲੋਂ ਹੀ ਕੋਝੀਆਂ ਚਾਲਾਂ ਤਹਿਤ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਐਕਸ਼ਨ ਕਮੇਟੀ ਨਾਲ ਜੋ ਵਾਅਦਾ ਮੁਲਾਜ਼ਮਾਂ ਦੇ ਬਾਕੀ ਰਹਿੰਦੇ ਪੂਰੇ ਬਕਾਏ ਅਦਾ ਕਰਨ, ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨ, ਡੀ ਏ ਦੀਆਂ ਕਿਸ਼ਤਾਂ ਅਤੇ ਨਵੇਂ ਤਨਖਾਹ ਸਕੇਲਾਂ ਦਾ ਏਰੀਅਰ ਦਾ ਬਣਦਾ ਪੈਸਾ ਦੇਣ ਦੀ ਸਹਿਮਤੀ ਬਣੀ ਸੀ, ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਸ ਪਾਸੇ ਤੋਂ ਨਿੱਜੀ ਜੇਬਾਂ ਵਿੱਚ ਪੈਸਾ ਆ ਸਕਦਾ ਹੈ, ਉਹ ਰਸਤੇ ਤਲਾਸ਼ੇ ਜਾ ਰਹੇ ਹਨ, ਜਿਸ ਨੂੰ ਭਾਈਚਾਰਾ ਯੂਨੀਅਨ ਅਤੇ ਐਕਸ਼ਨ ਕਮੇਟੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ | 1992 ਦੀ ਪੈਨਸ਼ਨ ਤੋਂ ਵਾਂਝੇ ਰਹਿ ਗਏ ਮੁਲਾਜ਼ਮਾਂ ਦੇ ਕੇਸ ਨੂੰ ਵੀ ਮੈਨੇਜਮੈਂਟ ਸਹੀ ਤਰੀਕੇ ਨਾਲ ਸਰਕਾਰ ਪਾਸ ਪੇਸ਼ ਨਹੀਂ ਕਰ ਰਹੀ, ਹਰ ਸਮੇਂ ਰੋੜੇ ਅਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਸੋ ਮੈਨੇਜਮੈਂਟ ਦੀਆਂ ਅਜਿਹੀਆਂ ਵਰਕਰਾਂ ਵਿਰੋਧੀ ਨੀਤੀਆਂ ਖਿਲਾਫ 18 ਅਪੈ੍ਰਲ ਨੂੰ ਐਕਸ਼ਨ ਕਮੇਟੀ ਵੱਲੋਂ ਮੁੱਖ ਦਫਤਰ ਪੀ ਆਰ ਟੀ ਸੀ ਦੇ ਗੇਟ ‘ਤੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਵਿੱਚ ਭਾਈਚਾਰਾ ਯੂਨੀਅਨ ਦੇ ਸੈਂਕੜੇ ਰਿਟਾਇਰੀ ਕਾਮੇ ਸ਼ਾਮਲ ਹੋਣਗੇ | ਇਸ ਮੀਟਿੰਗ ਨੂੰ ਭਾਈਚਾਰਾ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਉਤਮ ਸਿੰਘ ਬਾਗੜੀ, ਜਨਰਲ ਸਕੱਤਰ ਮੁਹੰਮਦ ਖਲੀਲ, ਰਾਮ ਸਰੂਪ ਅਗਰਵਾਲ ਤੇ ਸੁਖਦੇਵ ਰਾਮ ਸੁੱਖੀ ਨੇ ਵੀ ਸੰਬੋਧਨ ਕੀਤਾ ਤੇ ਅਪੀਲ ਕੀਤੀ ਕਿ 18 ਅਪ੍ਰੈਲ ਨੂੰ ਮੁੱਖ ਦਫਤਰ ਪਟਿਆਲਾ ਵਿਖੇ ਵੱਡੀ ਗਿਣਤੀ ‘ਚ ਪਹੁੰਚ ਕੇ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ |

LEAVE A REPLY

Please enter your comment!
Please enter your name here