ਜ਼ਿੰਦਗੀ ਦੀ ਜੰਗ ਜਿੱਤੀ ਪਰਬਤਰੋਹੀ ਬਲਜੀਤ ਕੌਰ

0
263

ਜਲੰਧਰ : ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ਪਰਬਤਰੋਹੀ ਬਲਜੀਤ ਕੌਰ ਦੇ ਜਿਊਂਦਾ ਹੋਣ ਦੀ ਜਾਣਕਾਰੀ ਮਿਲੀ ਹੈ। ਪਾਇਨਾਰ ਐਂਡਵੈਂਚਰ ਪਸੰਗ ਸ਼ੇਰਪਾ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਹਵਾਈ ਖੋਜ ਦਲ ਨੇ ਬਲਜੀਤ ਕੌਰ ਦਾ ਪਤਾ ਲਗਾਇਆ ਹੈ। ਬਲਜੀਤ ਕੌਰ ਬਿਨਾਂ ਆਕਸੀਜਨ ਸਪਲੀਮੈਂਟ ਤੋਂ ਦੁਨੀਆ ਦੀ ਦਸਵੀਂ ਸਭ ਤੋਂ ਉਚੀ ਚੋਟੀ ਨੂੰ ਫਤਿਹ ਕਰਕੇ ਵਾਪਸ ਉਤਰਦੇ ਸਮੇਂ ਕੈਂਪ-4 ਵੱਲ ਆਉਂਦੇ ਹੋਏ ਗੁੰਮ ਹੋ ਗਈ ਸੀ। ਹਾਲਾਂਕਿ ਇੱਕ ਹੋਰ ਪਰਬਤਰੋਹੀ ਦੀ ਮੌਤ ਹੋ ਗਈ।
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਉਸ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਮੰਗਲਵਾਰ ਨੇਪਾਲੀ ਮੀਡੀਆ ਵੱਲੋਂ ਉਸ ਦੇ ਜਿਊਂਦਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਬਲਜੀਤ ਕੌਰ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਤੇ ਉਸ ਨੂੰ ਕਾਠਮੰਡੂ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੰਨਾਪੂਰਨਾ ਦੁਨੀਆ ਦੀ 10ਵੀਂ ਸਭ ਤੋਂ ਉਚੀ ਚੋਟੀ ਹੈ ਅਤੇ ਬਲਜੀਤ ਕੌਰ ਨੇ ਇਸ ਨੂੰ ਬਿਨਾਂ ਆਕਸੀਜਨ ਦੇ ਫਤਿਹ ਕੀਤਾ। ਉਹ ਕੈਂਪ ’ਚ ਵਾਪਸ ਆ ਰਹੀ ਕਿ ਇਸ ਦੌਰਾਨ ਗੁੰਮ ਹੋ ਗਈ, ਪਰ ਜਦ ਫੌਜ ਦੇ ਹੈਲੀਕਾਪਟਰ ਦੁਆਰਾ ਰੈਸਕਿਊ ਅਭਿਆਨ ਚਲਾਇਆ ਗਿਆ ਤਾਂ ਉਹ ਜਿਊਂਦਾ ਪਾਈ ਗਈ। ਹਿਮਾਚਲ ਦੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਤੱਕ ਨੇ ਬਲਜੀਤ ਕੌਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰ ਦਿੱਤਾ ਸੀ, ਪਰ ਬਲਜੀਤ ਕੌਰ ਜਿਊਂਦਾ ਹੈ। 19 ਸਾਲ ਦੀ ਉਮਰ ’ਚ ਬਲਜੀਤ ਕੌਰ ਨੇ ਮਨਾਲੀ ਦੇ ਦਿਓ ਟਿੱਬਾ ਨੂੰ ਫਤਿਹ ਕਰਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਬਲਜੀਤ ਕੌਰ ਮਾਊਂਟ ਪਮੋਰੀ ਨੂੰ ਫਤਿਹ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣੀ। ਇਸ ਤੋਂ ਇਲਾਵਾ ਉਸ ਨੇ 30 ਦਿਨਾਂ ਅੰਦਰ ਲਗਤਾਰ ਅੱਠ ਹਜ਼ਾਰ ਮੀਟਰ ਦੀਆਂ ਉਚੀਆਂ ਪੰਜ ਚੋਟੀਆਂ ਨੂੰ ਫਤਿਹ ਕਰਕੇ ਦਿਖਾਇਆ ਸੀ। ਇਸ ’ਚ ਅੰਨਾਪੂਰਨਾ, ਕੰਚਨਚੰਗਾ, ਐਵਰੈਸਟ, ਲੋਤਸੇ ਅਤੇ ਮਕਾਲੂ ਚੋਟੀਆਂ ਸ਼ਾਮਲ ਹਨ। ਬਲਜੀਤ ਕੌਰ ਜ਼ਿਲ੍ਹਾ ਸੋਲਨ ਦੇ ਮਮਲੀਗ ਦੇ ਇੱਕ ਸਧਾਰਨ ਪਰਵਾਰ ਨਾਲ ਸੰਬੰਧ ਰੱਖਦੀ ਹੈ। ਸਾਲ 2003 ’ਚ ਬਲਜੀਤ ਦੇ ਪਿਤਾ ਬਤੌਰ ਐੱਚ ਆਰ ਟੀ ਸੀ ਡਰਾਇਵਰ ਰਿਟਾਇਰ ਹੋਏ ਸਨ। ਇਸੇ ਦੌਰਾਨ ਸੇਵਨ ਸਮਿਟ ਟਰੈਕਰਸ ਦੇ ਪ੍ਰਧਾਨ ਸਿੰਗਮਾ ਸ਼ੇਰਪਾ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ’ਚ ‘ਕੇ-2’ ਦੇ ਸਿਖਰ ’ਤੇ ਪਹੁੰਚਣ ਵਾਲੇ ਅਤੇ 10 ਵਾਰ ਐਵਰੈਸਟ ਫਤਿਹ ਕਰਨ ਵਾਲੇ ਆਇਰਲੈਂਡ ਦੇ ਪਹਿਲੇ ਵਿਅਕਤੀ ਨੋਏਲ ਹਨਾ ਨੇ ਕੱਲ੍ਹ ਰਾਤ ਅੰਨਾਪੂਰਨਾ ਕੈਂਪ ਚਾਰ ’ਚ ਆਖਰੀ ਸਾਹ ਲਿਆ। ਪ੍ਰਬੰਧਾਂ ਨੇ ਕਿਹਾ ਕਿ ਉਸ ਦਾ ਮਿ੍ਰਤਕ ਸਰੀਰ ਬੇਸ ਕੈਂਪ ਵਾਪਸ ਲਿਆਂਦਾ ਜਾ ਰਿਹਾ ਹੈ। ਮਾਊਂਟ ਅੰਨਾਪੂਰਨਾ ਦੁਨੀਆ ਦਾ ਦਸਵਾਂ ਸਭ ਤੋਂ ਉਚਾ ਪਰਬਤ ਹੈ, ਜੋ ਸਮੁੰਦਰ ਤਲ ਤੋਂ 8,091 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇਸ ਦੀ ਚੜ੍ਹਾਈ ਬਹੁਤ ਖ਼ਤਰਨਾਕ ਹੈ।
ਇਸ ਦੌਰਾਨ ਬੇਸ ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਭਾਰਤੀ ਪਰਬਤਰੋਹੀ ਅਨੁਰਾਗ ਮਾਲੂ ਦੇ ਲੱਭਣ ਦੀਆਂ ਸੰਭਾਵਨਾ ਵੀ ਹੁਣ ਘੱਟ ਹੋ ਗਈਆਂ ਹਨ, ਜੋ ਕੱਲ੍ਹ ਇੱਥੇ ਹੀ ਕੈਂਪ-4 ਤੋਂ ਉਤਰਦੇ ਸਮੇਂ 6000 ਡੂੰਘੀ ਦਰਾਰ ’ਚ ਡਿੱਗ ਗਿਆ ਸੀ।

LEAVE A REPLY

Please enter your comment!
Please enter your name here