ਦਲੀਪ ਸਾਹਿਬ ਭਾਰਤ ਰਤਨ ਦੇ ਹੱਕਦਾਰ : ਸਾਇਰਾ ਬਾਨੋ

0
332

ਮੁੰਬਈ : ਗੁਜ਼ਰੇ ਵਕਤ ਦੀ ਅਭਿਨੇਤਰੀ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾ ਦੇ ਮਰਹੂਮ ਪਤੀ ਅਤੇ ਅਦਾਕਾਰ ਦਲੀਪ ਕੁਮਾਰ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਦੇ ‘ਕੋਹਿਨੂਰ’ ਹਨ | ਸਾਇਰਾ ਨੇ ਮੰਗਲਵਾਰ ਸ਼ਾਮ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ ਸਮਾਰੋਹ ‘ਚ ਸ਼ਿਰਕਤ ਕੀਤੀ, ਜਿੱਥੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਦਿਲੀਪ ਕੁਮਾਰ ਨੂੰ ਸਨਮਾਨਤ ਕੀਤਾ | ਦਲੀਪ ਕੁਮਾਰ ਦਾ ਪਿਛਲੇ ਸਾਲ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ | ਸਮਾਗਮ ‘ਚ ਅਠਾਵਲੇ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਪ੍ਰਦਾਨ ਕਰਨ ਬਾਰੇ ਵਿਚਾਰ ਕਰਨ ਦੀ ਬੇਨਤੀ ਕਰਨਗੇ |
ਇਸ ਬਾਰੇ ਪੁੱਛਣ ‘ਤੇ ਸਾਇਰਾ ਬਾਨੋ ਨੇ ਪੱਤਰਕਾਰਾਂ ਨੂੰ ਕਿਹਾ—ਅਜਿਹਾ ਹੋਣਾ ਚਾਹੀਦਾ ਹੈ, ਕਿਉਂਕਿ ਦਲੀਪ ਸਾਹਿਬ ਸਾਡੇ ਦੇਸ਼ ਦੇ ਕੋਹਿਨੂਰ ਹਨ | ਇਸ ਲਈ ਕੋਹਿਨੂਰ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ |

LEAVE A REPLY

Please enter your comment!
Please enter your name here