‘ਤਾਜਪੋਸ਼ੀ ਪਰਦੇ’ ’ਤੇ ਸਾਰੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਂਅ

0
252

ਲੰਡਨ : ਇਥੇ 6 ਮਈ ਨੂੰ ਵੈਸਟਮਿੰਸਟਰ ਐਬੇ ’ਚ ਬਾਦਸ਼ਾਹ ਚਾਰਲਸ ਤੀਜੇ ਦੀ ਤਾਜਪੋਸ਼ੀ ’ਚ ਸਭ ਤੋਂ ਪਵਿੱਤਰ ਧਾਰਮਕ ਰਸਮ ਲਈ ਇਸਤੇਮਾਲ ਹੋਣ ਵਾਲੇ ਕੱਪੜੇ ਦੇ ਪਰਦੇ ’ਤੇ ਭਾਰਤ ਸਣੇ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਂਅ ਦਰਜ ਹੈ। ਬਰਤਾਨਵੀ ਰਾਜਸ਼ਾਹੀ ਦੇ ਲੰਡਨ ਸਥਿਤ ਅਧਿਕਾਰਤ ਨਿਵਾਸ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਤਾਜਪੋਸ਼ੀ ਪਰਦੇ ’ਚ ਇਕ ਦਰੱਖਤ ਬਣਿਆ ਹੋਇਆ ਹੈ ਅਤੇ ਉਸ ਦੀਆਂ 56 ਟਹਿਣੀਆਂ ’ਤੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਂਅ ਹਨ। ਪੈਲੇਸ ਨੇ ਕਿਹਾ ਕਿ ਇਹ 74 ਸਾਲਾ ਬਾਦਸ਼ਾਹ ਦੇ ਇਸ ਸੰਗਠਨ ਲਈ ‘ਡੂੰਘੇ ਪਿਆਰ’ ਨੂੰ ਦਰਸਾਉਂਦਾ ਹੈ।

LEAVE A REPLY

Please enter your comment!
Please enter your name here