13.8 C
Jalandhar
Saturday, December 21, 2024
spot_img

ਬਿ੍ਰਜ ਭੂਸ਼ਣ ਨੇ ਅਖਿਲੇਸ਼ ਨੂੰ ਸਲਾਹਿਆ

ਗੋਂਡਾ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਮ ਸਿੰਘ ਨੇ ਉਨ੍ਹਾ ਖਿਲਾਫ ਨਵੀਂ ਦਿੱਲੀ ਦੇ ਜੰਤਰ-ਮੰਤਰੀ ’ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਬਿ੍ਰਜ ਭੂਸ਼ਣ ’ਤੇ ਪਹਿਲਵਾਨਾਂ ਨੇ ਧਮਕਾਉਣ ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਉਸ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾ ਦੀ ਪਾਰਟੀ ਦੇ ਰੁਖ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਧਰਨੇ ਨਾਲ ਨਾ ਜੁੜ ਕੇ ਸੱਚਾਈ ਦੇ ਨਾਲ ਖੜ੍ਹੀ ਹੈ। ਉਸ ਨੇ ਕਿਹਾ ਕਿ ਧਰਨਾ ਦੇ ਰਹੇ ਪਹਿਲਵਾਨ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਹੱਥਾਂ ਦੇ ਖਿਡੌਣੇ ਬਣ ਗਏ ਹਨ। ਉਨ੍ਹਾਂ ਦਾ ਮਕਸਦ ਉਨ੍ਹਾ ਦਾ ਅਸਤੀਫਾ ਨਹੀਂ ਹੈ ਬਲਕਿ ਸਿਆਸੀ ਹੈ। ਉਸ ਨੇ ਕਿਹਾ ਕਿ ਜੇ ਯੂ ਪੀ ਵਿਚ 10 ਹਜ਼ਾਰ ਪਹਿਲਵਾਨ ਹਨ ਤਾਂ ਉਨ੍ਹਾਂ ਵਿੱਚੋਂ 8 ਹਜ਼ਾਰ ਯਾਦਵ ਭਾਈਚਾਰੇ ਦੇ ਹਨ। ਉਹ ਸਮਾਜਵਾਦੀ ਪਰਿਵਾਰ ਨਾਲ ਸੰਬੰਧਤ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਹਕੀਕਤ ਦਾ ਪਤਾ ਹੈ।
ਉਸ ਨੇ ਕਿਹਾ ਕਿ ਉਸਨੂੰ ਅਜੇ ਤੱਕ ਐੱਫ ਆਈ ਆਰ ਦੀ ਕਾਪੀ ਵੀ ਨਹੀਂ ਮਿਲੀ ਹੈ। ਬਿ੍ਰਜ ਭੂਸ਼ਣ ਨੇ ਕਿਹਾਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਪਰ ਕੀ ਰੇਲਵੇ ਨਾਲ ਸੰਬੰਧਤ ਕੋਈ ਖਿਡਾਰੀ ਇਸ ਤਰ੍ਹਾਂ ਧਰਨੇ ’ਤੇ ਬੈਠ ਸਕਦਾ ਹੈ? ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖਿਲਾਫ ਇਤਰਾਜ਼ਯੋਗ ਨਾਅਰੇ ਲਾਏ ਜਾ ਰਹੇ ਹਨ।
ਉਸ ਨੇ ਇਹ ਵੀ ਕਿਹਾ ਕਿ ਜੇ ਪ੍ਰੋਟੈੱਸਟਰ ਉਸਦੇ ਅਸਤੀਫੇ ਨਾਲ ਘਰ ਪਰਤ ਸਕਦੇ ਹਨ ਤੇ ਆਰਾਮ ਨਾਲ ਸੌਂ ਸਕਦੇ ਹਨ ਤਾਂ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੈ।

Related Articles

LEAVE A REPLY

Please enter your comment!
Please enter your name here

Latest Articles