21.1 C
Jalandhar
Friday, April 19, 2024
spot_img

ਬਹੁਤਾ ਚਾਅ ਹੈ ਤਾਂ ਫੌਜ ਆਪਣੀ ਪਾਰਟੀ ਬਣਾ ਲਵੇ : ਇਮਰਾਨ

ਲਾਹੌਰ : ਅਦਾਲਤ ਵੱਲੋਂ ਆਜ਼ਾਦ ਕਰਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਕਤਵਰ ਫੌਜ ’ਤੇ ਵਰ੍ਹਦਿਆਂ ਕਿਹਾ ਕਿ ਇਸ ਨੂੰ ਸਿਆਸਤ ’ਚ ਕੁੱਦਣ ’ਤੇ ਸ਼ਰਮ ਆਉਣੀ ਚਾਹੀਦੀ ਹੈ। ਬਹੁਤਾ ਚਾਅ ਹੈ ਤਾਂ ਆਪਣੀ ਸਿਆਸੀ ਪਾਰਟੀ ਬਣਾ ਲਵੇ। ਉਨ੍ਹਾ ਆਪਣੇ ਵਿਰੁੱਧ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਵੱਲੋਂ ਲਾਏ ਦੋਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਫੌਜ ਦਾ ਇਹ ਮਿਲਟਰੀ ਵਿੰਗ ਉਦੋਂ ਪੈਦਾ ਵੀ ਨਹੀਂ ਹੋਇਆ ਸੀ, ਜਦੋਂ ਉਨ੍ਹਾ ਦੁਨੀਆ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਨ੍ਹਾ ਕੌਮ ਨੂੰ ਖਿਤਾਬ ਕਰਦਿਆਂ ਕਿਹਾਮੈਂ ਪਾਕਿਸਤਾਨ ਦਾ ਦੁਨੀਆ ਵਿਚ ਝੰਡਾ ਬੁਲੰਦ ਕੀਤਾ। ਆਈ ਐੱਸ ਪੀ ਆਰ ਨੇ ਕਦੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ। ਤੁਹਾਨੂੰ ਖੁਦ ’ਤੇ ਸ਼ਰਮਸ਼ਾਰ ਹੋਣਾ ਚਾਹੀਦਾ ਹੈ। ਤੁਸੀਂ ਸਿਆਸਤ ’ਚ ਕੁੱਦੇ ਹੋ। ਤੁਸੀਂ ਸਿਆਸੀ ਪਾਰਟੀ ਕਿਉ ਨਹੀਂ ਬਣਾ ਲੈਂਦੇ? ਆਈ ਐੱਸ ਪੀ ਆਰ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਮਰਾਨ ਨੂੰ ਦੰਭੀ ਦੱਸਿਆ ਸੀ। ਇਮਰਾਨ ਨੇ ਕਿਹਾਮਿਸਟਰ ਡੀ ਜੀ ਆਈ ਐੱਸ ਪੀ ਆਰ…ਮੇਰੀ ਸੁਣੋ..ਤੁਸੀਂ ਉਦੋਂ ਪੈਦਾ ਨਹੀਂ ਹੋਏ ਹੋਣੇ, ਜਦੋਂ ਮੈਂ ਦੁਨੀਆ ਵਿਚ ਦੇਸ਼ ਦੀ ਨੁਮਾਇੰਦਗੀ ਕਰਕੇ ਦੇਸ਼ ਲਈ ਚੰਗਾ ਨਾਂਅ ਕਮਾਇਆ। ਤੁਹਾਨੂੰ ਮੈਨੂੰ ਦੰਭੀ ਤੇ ਫੌਜ ਵਿਰੋਧੀ ਕਰਾਰ ਦੇ ਕੇ ਖੁੁਦ ’ਤੇ ਸ਼ਰਮਸ਼ਾਰ ਹੋਣਾ ਚਾਹੀਦਾ ਹੈ। 70 ਸਾਲਾ ਇਮਰਾਨ ਨੇ ਅਦਾਲਤ ਵੱਲੋਂ ਜ਼ਮਾਨਤ ਮਿਲਣ ’ਤੇ ਇਸਲਾਮਾਬਾਦ ਤੋਂ ਲਾਹੌਰ ਲਈ ਰਵਾਨਾ ਹੋਣ ਵੇਲੇ ਆਰਮੀ ਚੀਫ ਜਨਰਲ ਅਸੀਮ ਮੁਨੀਰ ’ਤੇ ਉਨ੍ਹਾ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਸੀ।

Related Articles

LEAVE A REPLY

Please enter your comment!
Please enter your name here

Latest Articles