22.2 C
Jalandhar
Friday, April 19, 2024
spot_img

ਹਰਮਨਦੀਪ ਦੀ ਹੱਤਿਆ ਦੇ ਮੁਲਜ਼ਮ ‘ਤੇ ਕਤਲ ਕੇਸ ਚੱਲੇਗਾ

ਟੋਰਾਂਟੋ : ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਵਿਚ 2022 ਵਿਚ ਭਾਰਤੀ ਵਿਦਿਆਰਥਣ ਦੀ ਹੱਤਿਆ ਕਰਨ ਦੇ ਮੁਲਜ਼ਮ ‘ਤੇ ਕਤਲ ਦੇ ਦੋਸ਼ ਵਿਚ ਮੁਕੱਦਮਾ ਚੱਲੇਗਾ | ਬਿ੍ਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿਚ 24 ਸਾਲਾ ਹਰਮਨਦੀਪ ਕੌਰ ‘ਤੇ 26 ਫਰਵਰੀ 2022 ਨੂੰ ਹੋਏ ਹਮਲੇ ਤੋਂ ਬਾਅਦ 23 ਸਾਲਾ ਡੈਂਟੇ ਓਗਨੀਬੇਨ-ਹੇਬਰਨ ਨੂੰ ਮਾਨਸਕ ਸਿਹਤ ਕਾਨੂੰਨ ਤਹਿਤ ਗਿ੍ਫਤਾਰ ਕੀਤਾ ਗਿਆ ਸੀ | ਮਹੀਨੇ ਬਾਅਦ ਉਸ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਹਿਰਾਸਤ ਵਿਚ ਹੈ | ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ ਕਿ ਹੁਣ ਮੁਕੱਦਮੇ ਦੀ ਤਰੀਕ ਤੈਅ ਕਰਨ ਲਈ ਉਸ ਦੇ 12 ਜੂਨ ਨੂੰ ਅਦਾਲਤ ‘ਚ ਮੁੜ ਹਾਜ਼ਰ ਹੋਣ ਦੀ ਉਮੀਦ ਹੈ | ਹਰਮਨਦੀਪ ਕੌਰ ਪੜ੍ਹਾਈ ਕਰਨ ਦੇ ਨਾਲ-ਨਾਲ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ‘ਚ ਸੁਰੱਖਿਆ ਗਾਰਡ ਵੀ ਸੀ, ਜਦੋਂ ਉਸ ਉੱਤੇ ਜਾਨਲੇਵਾ ਹਮਲਾ ਹੋਇਆ ਸੀ | ਉਹ ਕੈਨੇਡਾ ਵਿੱਚ ਪੰਜ ਸਾਲਾਂ ਤੋਂ ਰਹਿ ਰਹੀ ਸੀ ਅਤੇ ਪੈਰਾਮੈਡਿਕ ਬਣਨ ਦੀ ਇੱਛਾ ਰੱਖਦੀ ਸੀ | ਉਸ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਆਪਣੀ ਮੌਤ ਤੋਂ ਕੁਝ ਹਫਤੇ ਪਹਿਲਾਂ ਹੀ ਪੱਕਾ ਰਿਹਾਇਸ਼ੀ ਕਾਰਡ ਮਿਲਿਆ ਸੀ |

Related Articles

LEAVE A REPLY

Please enter your comment!
Please enter your name here

Latest Articles