ਮੋਦੀ ਬਨਾਮ ਮਾਇਆਵਤੀ

0
193

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਮੁਖੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਦਾ ਫੈਸਲਾ ਕੀਤਾ ਹੈ | ਬਸਪਾ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਕਿਸੇ ਵਿਰੋਧੀ ਗਠਜੋੜ ਵਿਚ ਸ਼ਾਮਲ ਨਹੀਂ ਹੋਵੇਗੀ ਅਤੇ ਲੋਕ ਸਭਾ ਚੋਣਾਂ ਵਿਚ ਇਕੱਲਿਆਂ ਉਤਰੇਗੀ | ਬਸਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਖਿਲਾਫ ਲੜਨ ਲਈ ਆਧਾਰ ਤਿਆਰ ਕਰਨ ਲਈ ਵੱਖ-ਵੱਖ ਸੂਬਿਆਂ ‘ਚ ਮੀਟਿੰਗਾਂ ਕਰ ਰਹੇ ਹਨ, ਪਰ ਕਈ ਦੌਰ ਦੀਆਂ ਬੈਠਕਾਂ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੈ ਕਿ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ | ਬਸਪਾ ਨੇ ਹਾਲਾਂਕਿ ਪਾਰਟੀ ਮੁਖੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨ ਦਾ ਫੈਸਲਾ ਕੀਤਾ ਹੈ |
ਪਿਛਲੇ ਦਿਨੀਂ ਖਬਰ ਆਈ ਸੀ ਕਿ ਕਾਂਗਰਸ ਲੋਕ ਸਭਾ ਚੋਣਾਂ ਵਿਚ ਆਪਣੇ ਪ੍ਰਧਾਨ ਮਲਿਕਾਰਜੁਨ ਖੜਗੇ, ਜਿਹੜੇ ਕਿ ਦਲਿਤ ਭਾਈਚਾਰੇ ਵਿੱਚੋਂ ਹਨ, ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾ ਸਕਦੀ ਹੈ | ਇਸ ਸੰਦਰਭ ਵਿਚ ਬਸਪਾ ਆਗੂ ਦਾ ਮਾਇਆਵਤੀ ਨੂੰ ਚਿਹਰਾ ਬਣਾਉਣ ਦਾ ਬਿਆਨ ਅਹਿਮ ਹੈ |
ਦਲਿਤ ਵੋਟਰਾਂ ਦੇ ਕਾਂਗਰਸ ਪ੍ਰਤੀ ਝੁਕਾਅ ਨੂੰ ਰੋਕਣ ਲਈ ਬਸਪਾ ਦੇ ਇਸ ਫੈਸਲੇ ਨਾਲ ਭਾਜਪਾ ਵੀ ਅੰਦਰੋਂ ਖੁਸ਼ ਹੋਵੇਗੀ | ਉਸਨੂੰ ਆਸ ਰਹੇਗੀ ਕਿ ਇਸ ਨਾਲ ਦਲਿਤ ਵੋਟਾਂ ਵੰਡੀਆਂ ਜਾਣਗੀਆਂ |

LEAVE A REPLY

Please enter your comment!
Please enter your name here