ਅਮਰਾਵਤੀ : ਆਂਧਰਾ ਦੇ ਬਾਪਾਤਲਾ ਜ਼ਿਲ੍ਹੇ ‘ਚ ਸ਼ੁੱਕਰਵਾਰ ਕੁਝ ਅਣਪਛਾਤਿਆਂ ਨੇ 10ਵੀਂ ਦੇ ਵਿਦਿਆਰਥੀ ਨੂੰ ਜ਼ਿੰਦਾ ਸਾੜ ਦਿੱਤਾ | ਹਮਲਾਵਰਾਂ ਨੇ ਉਸ ਵੇਲੇ ਅਮਰਨਾਥ (15) ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ, ਜਦੋਂ ਉਹ ਟਿਊਸ਼ਨ ਜਾ ਰਿਹਾ ਸੀ | ਉਸ ਨੇ ਗੁੰਟੂਰ ਦੇ ਸਰਕਾਰੀ ਜਨਰਲ ਹਸਪਤਾਲ ‘ਚ ਦਮ ਤੋੜ ਦਿੱਤਾ | ਇਹ ਘਟਨਾ ਚੇਰੂਕੁਪੱਲੀ ਬਲਾਕ ਦੇ ਰਾਜਾਵੋਲੂ ਪਿੰਡ ‘ਚ ਵਾਪਰੀ | ਸਥਾਨਕ ਸਕੂਲ ਦਾ ਵਿਦਿਆਰਥੀ ਅਮਰਨਾਥ ਸਾਈਕਲ ‘ਤੇ ਜਾ ਰਿਹਾ ਸੀ, ਜਦੋਂ ਉਸ ਨੂੰ ਰੇਡਲਾਪਾਲਮ ਨੇੜੇ ਕੁਝ ਨੌਜਵਾਨਾਂ ਨੇ ਰੋਕ ਲਿਆ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ | ਉਸ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ |
ਮਰਨ ਤੋਂ ਪਹਿਲਾਂ ਦਿੱਤੇ ਬਿਆਨ ‘ਚ ਅਮਰਨਾਥ ਨੇ ਪੁਲਸ ਨੂੰ ਦੱਸਿਆ ਕਿ ਵੈਂਕਟੇਸ਼ਵਰ ਰੈਡੀ ਅਤੇ ਕੁਝ ਹੋਰਨ ਾਂ ਨੇ ਉਸ ਨੂੰ ਸਾੜਿਆ ਹੈ | ਅਮਰਨਾਥ ਦੇ ਦਾਦਾ ਨੇ ਕਿਹਾ ਕਿ ਅਮਰਨਾਥ ਦੀ ਭੈਣ ਨੂੰ ਤੰਗ ਕਰਨ ਵਾਲਾ ਮੁੰਡਾ ਇਸ ਕਤਲ ਲਈ ਜ਼ਿੰਮੇਵਾਰ ਹੈ | ਅਮਰਨਾਥ ਨੇ ਭੈਣ ਨੂੰ ਤੰਗ ਕਰਨ ‘ਤੇ ਮੁੰਡੇ ਦੀ ਖਿਚਾਈ ਕੀਤੀ ਸੀ |