ਰਿਸ਼ਤਿਆਂ ’ਚ ਤਣਾਅ ਦਰਮਿਆਨ ਬਲਿੰਕਨ ਬੀਜਿੰਗ ’ਚ

0
222

ਬੀਜਿੰਗ : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਚੀਨ ਦੇ ਸਰਕਾਰੀ ਦੌਰੇ ’ਤੇ ਬੀਜਿੰਗ ਪੁੱਜ ਗਏ ਹਨ। ਦੋਵਾਂ ਆਲਮੀ ਤਾਕਤਾਂ ਦਰਮਿਆਨ ਵਧਦੀ ਕਸ਼ੀਦਗੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਜੋਂ ਬਲਿੰਕਨ ਦੀ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮਗਰੋਂ ਬਲਿੰਕਨ ਚੀਨ ਦੀ ਯਾਤਰਾ ’ਤੇ ਆਉਣ ਵਾਲੇ ਪਹਿਲੇ ਸਿਖਰਲੇ ਪੱਧਰ ਦੇ ਪਹਿਲੇ ਅਮਰੀਕੀ ਅਧਿਕਾਰੀ ਹਨ। ਬਲਿੰਕਨ ਪਿਛਲੇ ਪੰਜ ਸਾਲਾਂ ’ਚ ਬੀਜਿੰਗ ਦੀ ਯਾਤਰਾ ਕਰਨ ਵਾਲੇ ਪਹਿਲੇ ਅਮਰੀਕੀ ਵਿਦੇਸ਼ ਮੰਤਰੀ ਹਨ। ਅਮਰੀਕਾ ਦੇ ਹਵਾਈ ਖੇਤਰ ਵਿਚ ਕਥਿਤ ਚੀਨੀ ਜਾਸੂਸੀ ਗੁਬਾਰਾ ਨਜ਼ਰ ਆਉਣ ਮਗਰੋਂ ਬਲਿੰਕਨ ਨੇ ਫਰਵਰੀ ’ਚ ਆਪਣੀ ਚੀਨ ਯਾਤਰਾ ਰੱਦ ਕਰ ਦਿੱਤੀ ਸੀ। ਬਲਿੰਕਨ ਨੇ ਆਪਣੇ ਚੀਨੀ ਹਮਰੁਤਬਾ ਕਿੰਨ ਗੈਂਗ ਨਾਲ ਮੁਲਾਕਾਤ ਕਰਕੇ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ।

LEAVE A REPLY

Please enter your comment!
Please enter your name here