ਚਿੱਕਬੱਲਾਪੁਰਾ (ਕਰਨਾਟਕ) : ਇਸ ਜ਼ਿਲ੍ਹੇ ਦੀ ਚਿੰਤਾਮਣੀ ਤਹਿਸੀਲ ’ਚ ਪਤੀ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ 19 ਜੂਨ ਦੀ ਦੱਸੀ ਜਾਂਦੀ ਹੈ ਅਤੇ ਕਥਿਤ ਪ੍ਰੇਮੀ ਬਚ ਗਿਆ ਹੈ। ਮੁਲਜ਼ਮ ਵਿਜੇ ਅਤੇ ਪੀੜਤ ਮਾਰੇਸ਼ ਇਕੋ ਇਲਾਕੇ ਦੇ ਰਹਿਣ ਵਾਲੇ ਹਨ। ਵਿਜੈ ਨੂੰ ਮਾਰੇਸ਼ ’ਤੇ ਆਪਣੀ ਪਤਨੀ ਨਾਲ ਪ੍ਰੇਮ ਸੰਬੰਧ ਦਾ ਸ਼ੱਕ ਸੀ ਅਤੇ ਉਹ ਆਪਣੇ ਰਿਸ਼ਤੇਦਾਰ ਜੌਹਨ ਬਾਬੂ ਨਾਲ ਮਿਲ ਕੇ 19 ਜੂਨ ਨੂੰ ਕਿਸੇ ਕੰਮ ਦੇ ਬਹਾਨੇ ਉਸ ਨੂੰ ਸਿੱਦਪੱਲੀ ਇਲਾਕੇ ’ਚ ਲੈ ਗਿਆ, ਜਿੱਥੇ ਉਸ ਦਾ ਗਲਾ ਵੱਢ ਦਿੱਤਾ ਤੇ ਵਗਦਾ ਖੂਨ ਪੀਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਜੌਹਨ ਬਾਬੂ ਫੋਨ ’ਤੇ ਘਟਨਾ ਦੀ ਰਿਕਾਰਡਿੰਗ ਕਰ ਰਿਹਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮਾਰੇਸ਼ ਦੋਵਾਂ ਦੇ ਮੌਕੇ ਤੋਂ ਫਰਾਰ ਹੋਣ ਦੇ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਣ ਵਿਚ ਕਾਮਯਾਬ ਰਿਹਾ। ਘਟਨਾ ਅਤੇ ਵੀਡੀਓ ਬਾਰੇ ਪਤਾ ਲੱਗਣ ’ਤੇ ਪੁਲਸ ਨੇ ਮਾਰੇਸ਼ ਦਾ ਪਤਾ ਲਗਾਇਆ ਤੇ ਉਸ ਦੇ ਬਿਆਨ ਦਰਜ ਕਰਕੇ ਵਿਜੈ ਅਤੇ ਜੌਹਨ ਬਾਬੂ ਨੂੰ ਗਿ੍ਰਫਤਾਰ ਕਰ ਲਿਆ।


