ਗੁਜਰਾਤ ’ਚ 118 ਕਰੋੜ ਦੀ ਲਾਗਤ ਨਾਲ ਬਣੇ ਪੁਲ ਨੂੰ ਆਈਆਂ ਤਰੇੜਾਂ

0
243

ਅਹਿਮਦਾਬਾਦ : ਦੇਸ਼ ਦੇ ਕਈ ਸੂਬਿਆਂ ’ਚ ਹੋ ਰਹੀ ਬਾਰਿਸ਼ ਨਾਲ ਜਨ ਜੀਵਨ ਠੱਪ ਹੋ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਬਾਰਿਸ਼ ਨੇ ਵਿਕਾਸ ਯੋਜਨਾਵਾਂ ਦੇ ਨਿਰਮਾਣ ’ਚ ਵਰਤੀ ਗਈ ਭਿ੍ਰਸ਼ਟਾਚਾਰ ਦੀ ਪੋਲ ਵੀ ਖੋਲ੍ਹੀ ਹੈ। ਬੀਤੇ ਕੁਝ ਦਿਨ ਪਹਿਲਾਂ ਗੰਗਾ ਨਦੀ ’ਤੇ ਬਣੇ ਦੋ ਪੁਲ ਢਹਿ-ਢੇਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਅਸਮ, ਗੁਜਰਾਤ ਅਤੇ ਉੱਤਰ ਪ੍ਰਦੇਸ਼ ’ਚ ਵੀ ਪੁਲ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਪਰ ਹੁਣ ਤਾਜ਼ਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਉਹ ਭਿ੍ਰਸ਼ਟਾਚਾਰ ਦੀ ਪੋਲ ਖੋਲ੍ਹਣ ਵਾਲਾ ਹੈ। ਅਸਲ ’ਚ ਗੁਜਰਾਤ ’ਚ 118 ਕਰੋੜ ਦੀ ਲਾਗਤ ਨਾਲ ਤਾਪੀ ਨਦੀ ’ਤੇ ਇੱਕ ਪੁਲ ਬਣਾਇਆ ਗਿਆ ਹੈ। ਇਸ ਪੁਲ ਦਾ ਉਦਘਾਟਨ 40 ਦਿਨ ਪਹਿਲਾਂ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਕੀਤਾ ਸੀ, ਪਰ ਉਦਘਾਟਨ ਦੇ 40 ਦਿਨ ਬਾਅਦ ਹੀ ਇਸ ਪੁਲ ਨੂੰ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ। ਜੋ ਪੁਲਸ ਨਿਰਮਾਣ ਦੀ ਲਾਪਰਵਾਹੀ ਨੂੰ ਦੱਸ ਰਹੀਆਂ ਹਨ।

LEAVE A REPLY

Please enter your comment!
Please enter your name here