ਕੇਂਦਰ ਸਾਂਝੇ ਸਿਵਲ ਕੋਡ ਮਾਮਲੇ ਨੂੰ ਠੱਪ ਕਰੇ : ਫਾਰੂਕ ਅਬਦੁੱਲਾ

0
309

ਸ੍ਰੀਨਗਰ : ਨੈਸ਼ਨਲ ਕਾਨਫਰੰਸ (ਐੱਨ ਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਂਝੇ ਸਿਵਲ ਕੋਡ (ਯੂ ਸੀ ਸੀ) ਦੇ ਮਾਮਲੇ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ ਅਤੇ ਇਸ ਦੇ ਲਾਗੂ ਕਰਨ ਦੇ ਨਤੀਜਿਆਂ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸ੍ਰੀ ਅਬਦੁੱਲਾ ਨੇ ਹਜ਼ਰਤਬਲ ਦਰਗਾਹ ’ਤੇ ਈਦ-ਉਲ-ਅਜਹਾ (ਬਕਰੀਦ) ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਉਨ੍ਹਾਂ (ਕੇਂਦਰ ਸਰਕਾਰ) ਨੂੰ ਇਸ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਹ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ ਅਤੇ ਇੱਥੇ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਮੁਸਲਮਾਨਾਂ ਦਾ ਆਪਣਾ ਸਰੀਆ ਕਾਨੂੰਨ ਹੈ। ਕਿਧਰੇ ਅਜਿਹਾ ਨਾ ਹੋਏ ਇਸ ਨੂੰ ਲਾਗੂ ਕਰਨ ਨਾਲ ਤੂਫਾਨ ਆ ਜਾਵੇ।’

LEAVE A REPLY

Please enter your comment!
Please enter your name here