ਪ੍ਰੋਫੈਸਰ ਦਾ ਹੱਥ ਵੱਢਣ ਦੇ ਮਾਮਲੇ ’ਚ 6 ਦੋਸ਼ੀ ਕਰਾਰ

0
236

ਕੋਚੀ : ਇਥੇ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ 2010 ’ਚ ਕੇਰਲਾ ਦੇ ਕਾਲਜ ਪ੍ਰੋਫੈਸਰ ਦਾ ਹੱਥ ਵੱਢਣ ਦੇ ਮਾਮਲੇ ’ਚ ਬੁੱਧਵਾਰ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ।
ਇਹ ਸਾਰੇ ਦੋਸ਼ੀ ਪਾਬੰਦੀਸੁਦਾ ਕੱਟੜਪੰਥੀ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਦੇ ਕਥਿਤ ਮੈਂਬਰ ਹਨ। ਦੋਸ਼ੀਆਂ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਹਮਲੇ ਦੇ ਸ਼ਿਕਾਰ ਪ੍ਰੋਫੈਸਰ ਟੀ ਜੇ ਜੋਸਫ ਨੇ ਕਿਹਾ ਕਿ ਜਿਹੜੇ ਫੜੇ ਗਏ ਅਤੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ, ਉਹ ‘ਸਿਰਫ ਹਥਿਆਰ’ ਸਨ, ਜਦ ਕਿ ਇਸ ਘਟਨਾ ਦੇ ਅਸਲ ਦੋਸ਼ੀਆਂ ਨੂੰ ਲੱਭਣਾ ਬਾਕੀ ਹੈ।

LEAVE A REPLY

Please enter your comment!
Please enter your name here