ਰਾਸ਼ਟਰੀ ਜੂਨ ’ਚ ਮਹਿੰਗਾਈ ਵਧੀ By ਨਵਾਂ ਜ਼ਮਾਨਾ - July 12, 2023 0 227 WhatsAppFacebookTwitterPrintEmail ਨਵੀਂ ਦਿੱਲੀ : ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਜੂਨ ਮਹੀਨੇ ਮਹਿੰਗਾਈ ਵਧ ਕੇ 4.81 ਫੀਸਦੀ ਹੋ ਗਈ, ਜੋ ਕਿ ਮਈ ’ਚ 4.31 ਫੀਸਦੀ ਸੀ। ਸਬਜ਼ੀ ਦੀਆਂ ਕੀਮਤਾਂ ਕਾਰਨ ਮਹਿੰਗਾਈ ਵਧੀ ਹੈ। ਸ਼ਹਿਰਾਂ ’ਚ ਮਹਿੰਗਾਈ ਵਧ ਕੇ 4.96 ਫੀਸਦੀ ਤੇ ਪਿੰਡਾਂ ’ਚ 4.72 ਫੀਸਦੀ ਤੱਕ ਪੁੱਜ ਗਈ।