ਦਿੱਲੀ ’ਚ ਯਮੁਨਾ ਨੇ ਰਿਕਾਰਡ ਤੋੜਿਆ

0
353

ਨਵੀਂ ਦਿੱਲੀ : ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਦਿੱਲੀ ’ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਰਿਕਾਰਡ 207.55 ਮੀਟਰ ਹੋ ਗਿਆ ਹੈ, ਜੋ 1978 ’ਚ ਦਰਜ ਕੀਤੇ ਗਏ ਸਭ ਤੋਂ ਉੱਚੇ ਪੱਧਰ 207.49 ਮੀਟਰ ਤੋਂ ਵੱਧ ਹੈ। ਕੇਂਦਰੀ ਜਲ ਕਮਿਸ਼ਨ ਦੇ ਹੜ੍ਹ-ਨਿਗਰਾਨੀ ਪੋਰਟਲ ਅਨੁਸਾਰ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦੇ ਪਾਣੀ ਦਾ ਪੱਧਰ 2013 ਤੋਂ ਬਾਅਦ ਪਹਿਲੀ ਵਾਰ ਤੜਕੇ 4 ਵਜੇ 207 ਮੀਟਰ ਪਾਰ ਕਰ ਗਿਆ ਅਤੇ ਸਵੇਰੇ 8 ਵਜੇ ਵਧ ਕੇ 207.25 ਮੀਟਰ ਹੋ ਗਿਆ ਤੇ ਫਿਰ 207.71 ਮੀਟਰ ਤੱਕ ਪੁੱਜ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਹੰਗਾਮੀ ਮੀਟਿੰਗ ਸੱਦੀ ਤੇ ਕੇਂਦਰ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here