ਪਟਿਆਲਾ : ਹਿਮਾਚਲ ‘ਚ ਪੀ ਆਰ ਟੀ ਸੀ ਦੀ ਬੱਸ ਦੇ ਨਾਲ ਹੀ ਰੁੜ੍ਹੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਸ਼ੁੱਕਰਵਾਰ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੇ ਇਥੇ ਨਵੇਂ ਬੱਸ ਸਟੈਂਡ ਵਾਲੇ ਚੌਕ ‘ਚ ਰੱਖ ਕੇ ਤੇ ਬੱਸਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ | ਮਿ੍ਤਕ ਪਿੰਡ ਰਾਇਧਰਾਨਾ ਦਾ ਵਸਨੀਕ ਸੀ | ਉਂਝ ਇਸ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਮੌਤ ਹੋ ਚੁੱਕੀ ਹੈ, ਪਰ ਉਸ ਦੀ ਲਾਸ਼ ਨਹੀਂ ਲੱਭੀ | ਪ੍ਰਦਰਸ਼ਨਕਾਰੀ ਮੁਲਾਜ਼ਮ ਮਿ੍ਤਕਾਂ ਦੇ ਵਾਰਸਾਂ ਨੂੰ ਨੌਕਰੀ ਤੇ ਇੱਕ-ਇੱਕ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ | ਕੰਡਕਟਰ ਪਟਿਆਲਾ ਦੇ ਪਿੰਡ ਖੇੜੀਵਰਨਾ ਦਾ ਰਹਿਣ ਵਾਲਾ ਸੀ | 8 ਜੁਲਾਈ ਦੀ ਸਵੇਰ ਨੂੰ ਹਿਮਾਚਲ ਗਈ ਇਹ ਬੱਸ ਜਦੋਂ ਸਵਾਰੀਆਂ ਉਤਾਰ ਕੇ ਪਾਰਕਿੰਗ ‘ਚ ਸੀ ਤਾਂ ਅੱਧੀ ਰਾਤ ਨੂੰ ਆਇਆ ਪਾਣੀ ਬੱਸ ਨੂੰ ਰੋੜ੍ਹ ਕੇ ਲੈ ਗਿਆ |



