ਮੁੰਬਈ : ਅਜੀਤ ਪਵਾਰ ਅਤੇ ਉਨ੍ਹਾ ਦੇ ਗੁੱਟ ਦੇ ਵਿਧਾਇਕ ਐਤਵਾਰ ਸ਼ਰਦ ਪਵਾਰ ਨਾਲ ਮੁਲਾਕਾਤ ਕਰਨ ਵਾਈ ਬੀ ਚਵਾਨ ਸੈਂਟਰ ਪੁੱਜੇ। ਮੁਲਾਕਾਤ ਦੇ ਬਾਅਦ ਅਜੀਤ ਗੁੱਟ ਵਾਲੀ ਐੱਨ ਸੀ ਪੀ ਦੇ ਆਗੂ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਨ੍ਹਾ ਸ਼ਰਦ ਪਵਾਰ ਤੋਂ ਅਸ਼ੀਰਵਾਦ ਲਿਆ ਤੇ ਅਪੀਲ ਕੀਤੀ ਕਿ ਐੱਨ ਸੀ ਪੀ ਦਾ ਸਾਥ ਦਿਓ ਅਤੇ ਮਜ਼ਬੂਤੀ ਨਾਲ ਅੱਗੇ ਵਧੋ। ਉਨ੍ਹਾ ਦੱਸਿਆ ਕਿ ਸ਼ਰਦ ਜੀ ਨੇ ਸ਼ਾਂਤ ਹੋ ਕੇ ਅਪੀਲ ਸੁਣੀ, ਪਰ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸ਼ਰਦ ਪਵਾਰ ਦੀ ਪਾਰਟੀ ਨਾਲੋਂ ਨਾਤਾ ਤੋੜਨ ਮਗਰੋਂ ਅਜੀਤ ਪਵਾਰ ਅਤੇ ਐੱਨ ਸੀ ਪੀ ਦੇ ਅੱਠ ਹੋਰ ਆਗੂਆਂ ਨੇ 2 ਜੁਲਾਈ ਨੂੰ ਸ਼ਿਵ ਸੈਨਾ (ਸ਼ਿੰਦੇ) ਤੇ ਭਾਜਪਾ ਗੱਠਜੋੜ ਵਾਲੀ ਵਜ਼ਾਰਤ ਦੇ ਮੰਤਰੀ ਵਜੋਂ ਹਲਫ ਲਿਆ ਸੀ।





