22 C
Jalandhar
Thursday, November 21, 2024
spot_img

ਸ੍ਰੀਨਗਰ ’ਚ ਤਿੰਨ ਦਹਾਕਿਆਂ ਬਾਅਦ ਮੁਹੱਰਮ ਦਾ ਜਲੂਸ

ਸ੍ਰੀਨਗਰ : ਤਿੰਨ ਦਹਾਕਿਆਂ ਤੋਂ ਵੱਧ ਦੇ ਵਕਫੇ ਮਗਰੋਂ ਸ੍ਰੀਨਗਰ ’ਚ ਸ਼ੀਆ ਭਾਈਚਾਰੇ ਨੇ ਵੀਰਵਾਰ ਗੁਰੂਬਾਜ਼ਾਰ ਤੋਂ ਡਲਗੇਟ ਰੋਡ ’ਤੇ ਮੁਹੱਰਮ ਦਾ ਜਲੂਸ ਕੱਢਿਆ, ਜਿਸ ’ਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਭਾਈਚਾਰੇ ਦੇ ਮੈਂਬਰਾਂ ਨੇ ਜਲੂਸ ਕੱਢਿਆ। ਅਧਿਕਾਰੀਆਂ ਨੇ ਜਲੂਸ ਨੂੰ ਰੁਝੇਵਿਆਂ ਵਾਲੇ ਲਾਲ ਚੌਕ ਖੇਤਰ ਵਿੱਚੋਂ ਲੰਘਣ ਲਈ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਦੋ ਘੰਟੇ ਦਾ ਸਮਾਂ ਦਿੱਤਾ ਸੀ। ਇਸ ਲਈ ਲੋਕ ਸਵੇਰੇ 5.30 ਵਜੇ ਦੇ ਕਰੀਬ ਗੁਰੂਬਾਜ਼ਾਰ ’ਚ ਇਕੱਠੇ ਹੋਏ। 90 ਦੇ ਦਹਾਕੇ ’ਚ ਕਸ਼ਮੀਰ ’ਚ ਅੱਤਵਾਦ ਫੈਲਣ ਤੋਂ ਬਾਅਦ ਮੁਹੱਰਮ ਦਾ ਜਲੂਸ ਨਹੀਂ ਕੱਢਿਆ ਗਿਆ।

Related Articles

LEAVE A REPLY

Please enter your comment!
Please enter your name here

Latest Articles