ਬਿ੍ਰਗੇਡੀਅਰ ਤੇ ਉਪਰਲੇ ਅਫਸਰ ਹੁਣ ਇੱਕੋ ਤਰ੍ਹਾਂ ਦੀ ਵਰਦੀ ਪਹਿਨਣਗੇ

0
201

ਨਵੀਂ ਦਿੱਲੀ : ਫੌਜ ਦੇ ਬਿ੍ਰਗੇਡੀਅਰ ਅਤੇ ਉਸ ਤੋਂ ਉਪਰਲੇ ਰੈਂਕ ਦੇ ਅਧਿਕਾਰੀਆਂ ਲਈ ਮੰਗਲਵਾਰ ਇੱਕੋ ਵਰਦੀ ਕਰ ਦਿੱਤੀ ਹੈ। ਹਾਲ ਹੀ ’ਚ ਫੌਜ ਦੇ ਕਮਾਂਡਰਾਂ ਨੇ ਸੰਮੇਲਨ ’ਚ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਸੀ। ਇਹ ਨਿਯਮ ਸਾਰੇ ਅਫਸਰਾਂ ’ਤੇ ਲਾਗੂ ਹੋਵੇਗਾ, ਚਾਹੇ ਉਨ੍ਹਾਂ ਦਾ ਕੇਡਰ ਕੁਝ ਵੀ ਹੋਵੇ ਅਤੇ ਕਦੀ ਵੀ ਭਰਤੀ ਹੋਇਆ ਹੋਵੇ। ਕਰਨਲ ਅਤੇ ਥੱਲੇ ਦੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇੱਕ ਰਿਪੋਰਟ ਮੁਤਾਬਕ ਇਸ ਫੈਸਲੇ ਤਹਿਤ ਸੀਨੀਅਰ ਅਧਿਕਾਰੀਆਂ ਦੀ ਟੋਪੀ, ਮੋਢੇ ਦੇ ਬੈਜ, ਗੋਰਗੇਟ ਪੈਚ (ਕਾਲਰ ’ਤੇ ਲੱਗਣ ਵਾਲੇ ਪੈਚ), ਬੈਲਟ ਅਤੇ ਜੁੱਤੀਆਂ ਇੱਕ ਤਰ੍ਹਾਂ ਦੀਆਂ ਹੋਣਗੀਆਂ। ਉਥੇ ਹੀ ਫਲੈਗ ਰੈਂਕ ਦੇ ਅਧਿਕਾਰੀ ਹੁਣ ਖੱਬੇ ਮੋਢੇ ’ਤੇ ਕੋਈ ਡੋਰੀ ਨਹੀਂ ਪਹਿਨਣਗੇ।

LEAVE A REPLY

Please enter your comment!
Please enter your name here