ਪੰਜਾਬ ਦੇ ਦੋ ਭਰਾਵਾਂ ਦੀ ਹਿਮਾਚਲ ‘ਚ ਹੱਤਿਆ

0
218

ਨਾਲਾਗੜ੍ਹ : ਪੰਜਾਬ ਦੇ ਦੋ ਸਕੇ ਭਰਾਵਾਂ ਨੂੰ ਹਿਮਾਚਲ ਦੇ ਸੋਲਨ ਜ਼ਿਲੇ੍ਹ ਦੇ ਨਾਲਾਗੜ੍ਹ-ਰਾਮ ਸ਼ਹਿਰ ਰੋਡ ‘ਤੇ ਪ੍ਰੀਤ ਕਾਲੋਨੀ ਕੋਲ ਵੀਰਵਾਰ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਦੋਨੋਂ ਨਾਲਾਗੜ੍ਹ ਦੇ ਵਾਰਡ ਨੰਬਰ 6 ‘ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਸਨ | ਵਾਇਰਲ ਵੀਡੀਓ ਤੋਂ ਨਜ਼ਰ ਆ ਰਿਹਾ ਹੈ ਕਿ ਵਾਰਦਾਤ ਵੇਲੇ ਲੋਕ ਕੋਲੋਂ ਲੰਘਦੇ ਰਹੇ, ਪਰ ਕਿਸੇ ਨੇ ਬਚਾਉਣ ਦਾ ਹੌਸਲਾ ਨਹੀਂ ਕੀਤਾ | ਵਰੁਣ ਤੇ ਕੁਨਾਲ ਜਲੰਧਰ ਜ਼ਿਲੇ੍ਹ ਦੀ ਤਹਿਸੀਲ ਨਕੋਦਰ ਦੇ ਪਿੰਡ ਖੀਵਾ ਦੇ ਸਨ | ਵਰੁਣ ਇਲੈਕਟ੍ਰੀਸ਼ੀਅਨ ਸੀ | ਦੋਨੋਂ ਮਿ੍ਤਕਾਂ ਦੇ ਮਾਮੇ ਲੋਕੇਸ਼ ਨੇ ਪੁਲਸ ਨੂੰ ਦੱਸਿਆ ਕਿ ਨਕੋਦਰ ਦੇ ਗੌਰਵ ਗਿੱਲ ਨੇ ਪੈਸਿਆਂ ਦੇ ਵਿਵਾਦ ਕਾਰਨ ਉਸ ਦੇ ਭਾਣਜਿਆਂ ਨੂੰ ਮਿਲਣ ਲਈ ਬੁਲਾਇਆ ਸੀ, ਜਦੋਂ ਦੋਵੇਂ ਭਰਾਵਾਂ ਨੇ ਗਿੱਲ ਨੂੰ ਮਿਲਣ ਲਈ ਨਕੋਦਰ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਨਾਲਾਗੜ੍ਹ-ਰਾਮ ਸ਼ਹਿਰ ਰੋਡ ‘ਤੇ ਇਕ ਜਗ੍ਹਾ ‘ਤੇ ਆਉਣ ਲਈ ਕਿਹਾ ਗਿਆ, ਜਿੱਥੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਦੋਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਦੋਹਾਂ ਭਰਾਵਾਂ ਨੂੰ ਚੁੱਕ ਕੇ ਪੁਲਸ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤ ਕਰਾਰ ਦੇ ਦਿੱਤਾ |

LEAVE A REPLY

Please enter your comment!
Please enter your name here