ਜੋੜੇ ਦਾ ਕਤਲ

0
183

ਬਟਾਲਾ : ਥਾਣਾ ਘੁਮਾਣ ਅਧੀਨ ਪਿੰਡ ਮੀਕੇ ‘ਚ ਪਤੀ-ਪਤਨੀ ਦਾ ਭੇਤਭਰੀ ਹਾਲਤ ‘ਚ ਕਤਲ ਕਰ ਦਿੱਤਾ ਗਿਆ | ਜੋੜੇ ਦੀਆਂ ਲਾਸ਼ਾਂ ਕਤਲ ਤੋਂ ਦੋ ਦਿਨ ਮਗਰੋਂ ਬੰਦ ਘਰ ਅੰਦਰੋਂ ਮਿਲੀਆਂ | ਮਿ੍ਤਕ ਸਾਬਕਾ ਫੌਜੀ ਲਸ਼ਕਰ ਸਿੰਘ (55) ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਅਤੇ ਚਾਚੀ ਅਮਰੀਕ ਕੌਰ (52) ਇਕੱਲੇ ਰਹਿੰਦੇ ਸਨ | ਉਨ੍ਹਾਂ ਦਾ ਬੇਟਾ ਦੁਬਈ ‘ਚ ਹੈ, ਜਿਸ ਨੇ 9 ਅਗਸਤ ਨੂੰ ਫੋਨ ਕੀਤਾ ਸੀ ਕਿ ਉਹ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੁੰਦਾ ਹੈ, ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਹੈ | ਜਦ ਉਹ ਚਾਚੇ ਦੇ ਘਰ ਆਇਆ ਤਾਂ ਬਾਹਰੋਂ ਤਾਲਾ ਲੱਗਾ ਹੋਇਆ ਸੀ | ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪਤਾ ਕਰਨ ‘ਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ | 10 ਅਗਸਤ ਨੂੰ ਥਾਣਾ ਘੁਮਾਣ ‘ਚ ਸੂਚਨਾ ਦਰਜ ਕਰਵਾਈ ਗਈ | ਥਾਣਾ ਮੁਖੀ ਪਰਮਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਜਦੋਂ ਘਰ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਦੋਹਾਂ ਜੀਆਂ ਦਾ ਕਤਲ ਹੋ ਚੁੱਕਾ ਸੀ | ਲਸ਼ਕਰ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਡੂੰਘਾ ਜ਼ਖਮ ਸੀ, ਜਦਕਿ ਅਮਰੀਕ ਕੌਰ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ | ਕਾਤਲ ਜਾਂਦੇ ਵਕਤ ਡੀ ਵੀ ਆਰ ਅਤੇ ਮੋਬਾਈਲ ਨਾਲ ਲੈ ਗਏ | ਪੁਲਸ ਨੇ ਲਾਸ਼ਾਂ ਬਟਾਲਾ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ | ਡੀ ਐੱਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here