ਸ਼ਿਮਲਾ : ਸੋਲਨ ਜ਼ਿਲ੍ਹੇ ‘ਚ ਸ਼ੁੱਕਰਵਾਰ ਰਾਤ 2.35 ਵਜੇ ਢਿੱਗਾਂ ਡਿੱਗਣ ਤੋਂ ਬਾਅਦ ਸ਼ਿਮਲਾ-ਚੰਡੀਗੜ੍ਹ ਸੜਕ ਨੂੰ ਬੰਦ ਕਰ ਦਿੱਤਾ ਗਿਆ | ਢਿੱਗਾਂ ਥੰਬੂ ਮੋੜ ਅਤੇ ਚੱਕੀ ਮੋੜ ਵਿਚਕਾਰ ਡਿੱਗੀਆਂ | ਪਿਛਲੇ ਹਫਤੇ ਵੀ ਢਿੱਗਾਂ ਡਿੱਗਣ ਬਾਅਦ ਰੋਡ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹਾਲੇ ਬੁੱਧਵਾਰ ਨੂੰ ਆਵਾਜਾਈ ਲਈ ਖੋਲਿ੍ਹਆ ਗਿਆ ਸੀ | ਇਸੇ ਦੌਰਾਨ ਪੁਲਸ ਨੇ ਮੰਡੀ ਤੋਂ ਅੱਗੇ ਕੁੱਲੂ ਵੱਲ ਅਤੇ ਕੁੱਲੂ ਤੋਂ ਮੰਡੀ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ | ਮੰਡੀ ਅਤੇ ਕੁੱਲੂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਹਾਈਵੇਅ ਦੇ ਬਹਾਲ ਹੋਣ ਤੱਕ ਮੰਡੀ-ਕੁੱਲੂ ਮਾਰਗ ‘ਤੇ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ |



