ਸ੍ਰੀਨਗਰ ’ਚ ਮਿਗ-29 ਤੇ ਗਰੁੜ ਬਲ ਦੀ ਤਾਇਨਾਤੀ

0
244

ਨਵੀਂ ਦਿੱਲੀ : ਭਾਰਤੀ ਫੌਜ ਨੇ ਪਾਕਿਸਤਾਨ ਨਾਲ ਲੱਗਦੇ ਸੂਬਿਆਂ ’ਚ ਸਰਹੱਦ ’ਤੇ ਆਪਣੀ ਚੌਕਸੀ ਵਧਾ ਦਿੱਤੀ ਹੈ। ਰਾਜਸਥਾਨ ਦੇ ਜੈਸਲਮੇਰ ’ਚ ਪਾਕਿਸਤਾਨ ਦੇ ਬਾਰਡਰ ’ਤੇ ਬੀ ਐੱਸ ਐੱਫ ਨੇ ਆਪਣੀ ਨਫਰੀ ’ਚ ਵਾਧਾ ਕਰ ਦਿੱਤਾ ਹੈ। ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਸਰਹੱਦੀ ਖੇਤਰਾਂ ’ਚ ਜਾ ਕੇ ਨਿਗਰਾਨੀ ਵਿਵਸਥਾ ਦੀ ਮਾਨੀਟਰਿੰਗ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਆਪਣੇ-ਆਪਣੇ ਖੇਤਰ ’ਚ ਚੌਕੀਆਂ ਦਾ ਦੌਰਾ ਸ਼ੁਰੁੂ ਕਰ ਦਿੱਤਾ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ’ਚ ਭਾਰਤੀ ਹਵਾਈ ਫੌਜ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ। ਜੰਮੂ-ਕਸ਼ਮੀਰ ਦੇ ਸ੍ਰੀਨਗਰ ਬੇਸ ਕੈਂਪ ’ਤੇ ਲੜਾਕੂ ਜਹਾਜ਼ ਮਿਗ-29 ਦੀ ਤਾਇਨਾਤੀ ਕੀਤੀ ਗਈ ਹੈ। ਪਹਿਲਾਂ ਇੱਥੇ ਮਿਗ-21 ਦੀ ਤਾਇਨਾਤੀ ਸੀ। ਮਿਗ-29 ਲੜਾਕੂ ਜਹਾਜ਼ ਮਿਗ-21 ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਤੋਂ ਇਲਾਵਾ ਕਸ਼ਮੀਰ ’ਚ ਅੱਤਵਾਦ ਵਿਰੋਧੀ ਅਭਿਆਨਾਂ ਲਈ ਭਾਰਤੀ ਹਵਾਈ ਫੌਜ ਦੇ ਗਰੁੜ ਵਿਸ਼ੇਸ਼ ਬਲ ਦੀ ਤਾਇਨਾਤੀ ਕੀਤੀ ਗਈ ਹੈ।

LEAVE A REPLY

Please enter your comment!
Please enter your name here