ਸੁਪਰੀਮ ਕੋਰਟ ਨੇ ਯੋਗੀ ਦੇ ਕਾਰਜਕਾਲ ’ਚ ਹੋਏ ਪੁਲਸ ਐਨਕਾਊਂਟਰ ਦੀ ਜਾਂਚ ਰਿਪੋਰਟ ਮੰਗੀ

0
274

ਨਵੀਂ ਦਿੱਲੀ : ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਦੀ ਪੁਲਸ ਹਿਰਾਸਤ ’ਚ ਹੋਈ ਹੱਤਿਆ ’ਚ ਨੀਤੀਗਤ ਖਾਮੀ ਦਾ ਖਦਸ਼ਾ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਯੋਗੀ ਅਦਿੱਤਿਆਨਾਥ ਦੀ ਸਰਕਾਰ ਆਉਣ ਤੋਂ ਬਾਅਦ ਉਤਰ ਪ੍ਰਦੇਸ਼ ’ਚ ਹੋਏ ਪੁਲਸ ਮੁਕਾਬਲਿਆਂ ’ਚ ਹੋਈਆਂ 183 ਮੌਤਾਂ ਦੀ ਜਾਂਚ ਦੀ ਸਟੇਟਸ ਰਿਪੋਰਟ ਤਲਬ ਕੀਤੀ ਹੈ। ‘ਟਾਇਮਜ਼ ਆਫ਼ ਇੰਡੀਆ’ ਅਨੁਸਾਰ ਅਦਾਲਤ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਹੱਤਿਆਵਾਂ ਦੀ ਜਾਂਚ ਲਈ ਐੱਨ ਐੱਚ ਆਰ ਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਅਖਿਲ ਭਾਰਤੀ ਤੰਤਰ ਸਥਾਪਤ ਕਰਨਾ ਚਾਹੰੁਦੀ ਹੈ।
ਜਸਟਿਸ ਐੱਸ ਆਰ ਭੱਟ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਉਤਰ ਪ੍ਰਦੇਸ਼ ਦੇ ਸਰਕਾਰੀ ਵਕੀਲ ਅਜੈ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਸੂਬਾ ਸਰਕਾਰ ਛੇ ਹਫ਼ਤਿਆਂ ’ਚ ਇੱਕ ਹਲਫ਼ਨਾਮਾ ਦਾਖ਼ਲ ਕਰੇ, ਜਿਸ ’ਚ ਪਿਛਲੇ ਛੇ ਸਾਲਾਂ ’ਚ ਹੋਏ ਸਾਰੇ ਪੁਲਸ ਮੁਕਾਬਲਿਆਂ ’ਚ ਹੱਤਿਆ ਦੀ ਜਾਂਚ ਦੀ ਸਥਿਤੀ ਦਾ ਵੇਰਵਾ ਦਿੱਤਾ ਜਾਵੇ ਅਤੇ ਉਨ੍ਹਾਂ ਮਾਮਲਿਆਂ ਦਾ ਜ਼ਿਕਰ ਕੀਤਾ ਜਾਵੇ, ਜਿਨ੍ਹਾਂ ’ਚ ਇਨ੍ਹਾਂ ਮਾਮਲਿਆਂ ’ਚ ਦੋਸ਼ ਪੱਤਰ ਦਾਖ਼ਲ ਹੋ ਚੁੱਕੇ ਹਨ ਅਤੇ ਮੁਕੱਦਮੇ ਦੀ ਸੁਣਵਾਈ ਚੱਲ ਰਹੀ ਹੈ।

LEAVE A REPLY

Please enter your comment!
Please enter your name here