28.9 C
Jalandhar
Tuesday, April 16, 2024
spot_img

ਰਸੋਈ ਗੈਸ ਸਿਲੰਡਰ ਸਾਰੇ ਦੇਸ਼ ‘ਚ ਇੱਕ ਹਜ਼ਾਰ ਰੁਪਏ ਤੋਂ ਟੱਪਿਆ

ਨਵੀਂ ਦਿੱਲੀ : ਰਸੋਈ ਗੈਸ ਸਿਲੰਡਰ ਦੀ ਕੀਮਤ ਵੀਰਵਾਰ 3.50 ਰੁਪਏ ਵਧਾ ਦਿੱਤੀ ਗਈ | ਇਸ ਮਹੀਨੇ ਐੱਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਵਿਚ ਇਹ ਦੂਜਾ ਵਾਧਾ ਹੈ | ਹੁਣ ਦਿੱਲੀ ਵਿਚ ਬਿਨਾਂ ਰਿਆਇਤੀ 14.2 ਕਿਲੋਗ੍ਰਾਮ ਐਲ ਪੀ ਜੀ ਸਿਲੰਡਰ ਦੀ ਕੀਮਤ 1,003 ਰੁਪਏ ਹੋ ਗਈ ਹੈ | ਪਿਛਲੇ ਸਾਲ 19 ਮਈ ਨੂੰ ਇਹ ਸਿਲੰਡਰ 809 ਰੁਪਏ ਦਾ ਸੀ | ਯਾਨੀ ਇਕ ਸਾਲ ਵਿਚ ਕੀਮਤ 194 ਰੁਪਏ ਵਧੀ ਹੈ ਤੇ ਸਬਸਿਡੀ ਵੀ ਖਤਮ ਕੀਤੀ ਜਾ ਚੁੱਕੀ ਹੈ | ਹੁਣ ਸਾਰੇ ਦੇਸ਼ ਵਿਚ ਸਿਲੰਡਰ ਇਕ ਹਜ਼ਾਰ ਰੁਪਏ ਤੋਂ ਟੱਪ ਗਿਆ ਹੈ | 7 ਮਈ ਨੂੰ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ | ਇਸ ਤੋਂ ਪਹਿਲਾਂ 22 ਮਾਰਚ ਨੂੰ ਵੀ ਪ੍ਰਤੀ ਸਿਲੰਡਰ ਦੀਆਂ ਕੀਮਤਾਂ ਵਿਚ ਏਨਾ ਵਾਧਾ ਕੀਤਾ ਗਿਆ ਸੀ | 7 ਮਈ ਨੂੰ ਜਦੋਂ ਰਸੋਈ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਸੀ ਉਦੋਂ ਕਮਰਸ਼ੀਅਲ ਸਿਲੰਡਰ ਕਰੀਬ 10 ਰੁਪਏ ਸਸਤਾ ਕਰ ਦਿੱਤਾ ਗਿਆ ਸੀ, ਪਰ ਵੀਰਵਾਰ ਇਸ ਦਾ ਰੇਟ ਵੀ 8 ਰੁਪਏ ਵਧਾ ਦਿੱਤਾ ਗਿਆ | ਹੁਣ 19 ਕਿੱਲੋ ਵਾਲਾ ਇਹ ਸਿਲੰਡਰ ਦਿੱਲੀ ਵਿਚ 2354 ਰੁਪਏ ਦਾ ਹੋ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles