ਸਤਨਾ : ਮੱਧ ਪ੍ਰਦੇਸ਼ ਦੇ ਸਾਗਰ ’ਚ ਦਲਿਤ ਨੌਜਵਾਨ ਲਾਲੂ ਉਰਫ਼ ਨਿਤਿਨ ਅਹਿਰਵਾਰ (18) ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਉਥੇ ਹੀ ਨੌਜਵਾਨ ਨੂੰ ਬਚਾਉਣ ਪਹੁੰਚੀ ਉਸ ਦੀ ਮਾਂ ਨੂੰ ਵੀ ਨਿਰਵਸਤਰ ਕਰਕੇ ਕੁੱਟਿਆ। ਅਸਲ ’ਚ ਕੁਝ ਦਿਨ ਪਹਿਲਾਂ ਮਿ੍ਰਤਕ ਦੀ ਭੈਣ ਨਾਲ ਕੁਝ ਲੋਕਾਂ ਨੇ ਛੇੜੜਾਛ ਕੀਤੀ ਸੀ, ਜਿਸ ਦਾ ਕੇਸ ਦਰਜ ਹਇਆ ਸੀ। ਮੁਲਜ਼ਮ ਪੀੜਤ ਪਰਵਾਰ ’ਤੇ ਰਾਜ਼ੀਨਾਮੇ ਦਾ ਦਬਾਅ ਬਣਾ ਰਹੇ ਸਨ। ਇਹ ਮਾਮਲਾ ਖੁਰਈ ਦੇਹਾਤ ਥਾਣਾ ਖੇਤਰ ਦੇ ਬਰੋਦੀਆ ਨੌਨਾਗਿਰ ਦਾ ਹੈ। ਇੱਥੇ ਬੀਤੇ ਵੀਰਵਾਰ ਕੁਝ ਦਬੰਗਾਂ ਨੇ ਦਲਿਤ ਨੌਜਵਾਨ ਦੀ ਕੁੱਟਕੁੱਟ ਕੇ ਹੱਤਿਆ ਕਰ ਦਿੱਤੀ। ਬਚਾਅ ’ਚ ਆਈ ਮਿ੍ਰਤਕ ਦੀ ਮਾਂ ਨੂੰ ਨਿਰਵਸਤਰ ਕਰਕੇ ਕੁੱਟਿਆ ਗਿਆ। ਇਹ ਘਟਨਾ ਸਾਹਮਣੇ ਆਉਣ ਬਾਅਦ ਪੁਲਸ ਨੇ 9 ਨਾਮਜ਼ਦ ਅਤੇ ਚਾਰ ਹੋਰ ਮੁਲਜ਼ਮਾਂ ਖਿਲਾਫ਼ ਹੱਤਿਆ ਸਮੇਤ ਹੋਰ ਧਾਰਵਾਂ ’ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁੱਖ ਮੁਲਜ਼ਮ ਸਮੇਤ 8 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਘਟਨਾ ’ਚ ਸ਼ਾਮਲ ਮੁਲਜ਼ਮ ਸਰਪੰਚ ਸਮੇਤ ਕਈ ਫਰਾਰ ਹਨ। ਘਟਨਾ ਨੂੰ ਲੈ ਕੇ ਪਿੰਡ ’ਚ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ। ਕੁਲੈਕਟਰ ਦੀਪਕ ਆਰੀਆ ਵੀ ਮੌਕੇ ’ਤੇ ਪਹੁੰਚੇ। ਮਿ੍ਰਤਕ ਦੇ ਪਰਵਾਰ ਵਾਲਿਆਂ ਨੇ 10 ਮੰਗਾਂ ਨੂੰ ਲੈ ਕੇ ਧਰਨਾ ਦਿੱਤਾ, ਭਰੋਸਾ ਮਿਲਣ ਬਾਅਦ ਮਿ੍ਰਤਕ ਦਾ ਅੰਤਮ ਸੰਸਕਾਰ ਕੀਤਾ ਗਿਆ। ਮਿ੍ਰਤਕ ਦੇ ਪਰਵਾਰ ਦੀ ਮੰਗ ਸੀ ਕਿ ਮੁਲਜ਼ਮਾਂ ਦੇ ਮਕਾਨ ’ਤੇ ਬੁਲਡੋਜ਼ਰ ਚਲਾਇਆ ਜਾਣਾ ਚਾਹੀਦਾ ਹੈ।
ਪੀੜਤ ਦੀ ਭੈਣ ਨੇ 2019 ’ਚ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਕੇਸ ਦਰਜ ਕਰਾਇਆ ਸੀ। ਇਸ ਕੇਸ ਨੂੰ ਵਾਪਸ ਲੈਣ ’ਤੇ ਪਹਿਲਾਂ ਬਹਿਸ ਹੋਈ, ਫਿਰ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਵਿਕਰਮ ਸਿੰਘ ਠਾਕੁਰ ਨੇ ਪਹਿਲਾਂ ਪੀੜਤ ਦੇ ਘਰ ’ਚ ਤੋੜਫੋੜ ਕੀਤੀ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ, ਜਦ ਪੀੜਤਾ ਦੀ ਮਾਂ ਬਚਾਅ ਕਰਾਉਣ ਪਹੁੰਚੀ ਤਾਂ ਉਨ੍ਹਾਂ ਉਸ ਨੂੰ ਨਿਰਵਸਤਰ ਕਰ ਦਿੱਤਾ। ਮਿ੍ਰਤਕ ਦੇ ਭੈਣ ਨੇ ਕਿਹਾ ਕਿ ਮੰਮੀ ਜਦ ਬਾਜ਼ਾਰ ਵੱਲ ਗਈ ਤਾਂ ਦੇਖਿਆ ਕਿ ਭਰਾ ਨਾਲ ਕੁੱਟਮਾਰ ਕਰ ਰਹੇ ਹਨ ਤਾਂ ਮੰਮੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਮੰਮੀ ਨੂੰ ਵੀ ਕੁੱਟਿਆ ਤੇ ਨਿਰਵਸਤਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਛੱਡਣ ਦੀ ਬੇਨਤੀ ਕੀਤੀ। ਉਨ੍ਹਾਂ ਮੇਰੇ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ। ਮੈਂ ਉਥੋਂ ਕਿਸੇ ਤਰ੍ਹਾਂ ਭੱਜ ਨਿਕਲੀ ਤੇ ਪੁਲਸ ਨੂੰ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਵਿਕਰਮ ਸਿੰਘ ਠਾਕੁਰ (41) ਸਮੇਤ ਆਜ਼ਾਦ ਠਾਕੁਰ (36), ਇਸਲਾਮ ਖਾਨ (37), ਗੋਲੂ ਉਰਫ ਸੁਸ਼ੀਲ ਕੁਮਾਰ ਸੋਨੀ (36), ਅਨੀਸ਼ ਖਾਨ (28), ਗੋਲੂ ਉਰਫ ਫਰੀਮ ਖਾਨ (22), ਅਭਿਸ਼ੇਕ ਰੈਕਵਾਰ (28) ਅਤੇ ਅਰਬਾਨ ਖਾਨ (19) ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਹ ਸਾਰੇ ਬਰੌਦੀਆ ਨੌਨਾਗਿਰ ਦੇ ਰਹਿਣ ਵਾਲੇ ਹਨ। ਪੁਲਸ ਫਰਾਰ ਮੁਲਜ਼ਮ ਕੋਮਲ ਸਿੰਘ ਠਾਕੁਰ ਸਮੇਤ ਹੋਰਨਾਂ ਦੀ ਤਲਾਸ਼ ਕਰ ਰਹੀ ਹੈ।





