ਲਿਵ ਇਨ ’ਚ ਰਹਿ ਰਹੀ ਪ੍ਰੇਮਿਕਾ ਦੇ ਸਿਰ ’ਚ ਕੂਕਰ ਮਾਰ ਕੇ ਹੱਤਿਆ

0
227

ਬੰਗਲੌਰ : ਦੇਸ਼ ’ਚ ਲਿਵ ਇਨ ਪਾਰਟਨਰਾਂ ਦੀ ਹੱਤਿਆ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇੱਕ ਵਾਰ ਫਿਰ ਇੱਕ ਲਿਵ ਇਨ ’ਚ ਰਹਿ ਰਹੀ ਮਹਿਲਾ ਨੂੰ ਉਸ ਦੇ ਪ੍ਰੇਮੀ ਨੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਬੈਂਗਲੁਰੂ ਦੇ ਨਿਊ ਮਾਇਕੋ ਲੇਆਊਟ ਦੀ ਹੈ, ਜਿੱਥੇ ਇੱਕ ਵਿਅਕਤੀ ਨੇ ਸ਼ੱਕ ਦੇ ਚਲਦੇ ਆਪਣੀ ਪ੍ਰੇਮਿਕਾ ਦੀ ਕੁੱਕਰ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕੇਰਲ ਦੇ ਕੋਲੱਮ ਦਾ ਰਹਿਣ ਵਾਲਾ ਵੈਸ਼ਨਵ ਅਤੇ ਕੇਰਲ ਦੇ ਹੀ ਤਿਰੂਵਨੰਤਪੁਰਮ ਦੀ ਦੇਵੀ ਐੱਸ (24) ਨਾਲ ਲਿਵ ਇਨ ਰਿਲੇਸ਼ਨਸ਼ਿਪ ’ਚ ਸਨ। ਉਨ੍ਹਾਂ ਮਾਈਕੋ ਲੇਆਊਟ ਨੇੜੇ ਅਪਾਰਟਮੈਂਟ ਕਿਰਾਏ ’ਤੇ ਲਿਆ ਸੀ। ਦੋਵੇਂ ਜਮਾਤੀ ਸਨ ਅਤੇ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਜੋੜਾ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀ ਸਨ ਅਤੇ ਦੋਵਾਂ ਦੀ ਵਫਾਦਾਰੀ ’ਤੇ ਸ਼ੱਕ ਹੋਣ ਕਾਰਨ ਅਕਸਰ ਲੜਾਈ-ਝਗੜਾ ਕਰਦੇ ਰਹਿੰਦੇ ਸਨ। ਐਤਵਾਰ ਨੂੰ ਲੜਾਈ ਹੋ ਗਈ ਅਤੇ ਮੁਲਜ਼ਮ ਨੇ ਪ੍ਰੈਸ਼ਰ ਕੁੱਕਰ ਨਾਲ ਔਰਤ ਦੇ ਸਿਰ ’ਤੇ ਵਾਰ ਕਰ ਦਿੱਤਾ। ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ ਵੈਸ਼ਨਵ ਨੇ ਭੱਜਣ ਦੀ ਕੋਸ਼ਿਸ ਕੀਤੀ, ਪਰ ਬਾਅਦ ’ਚ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਗਿ੍ਰਫ਼ਤਾਰੀ ਤੋਂ ਬਾਅਦ ਵੈਸ਼ਨਵ ਨੇ ਆਪਣਾ ਜੁਰਮ ਕਬੂਲ ਲਿਆ ਹੈ। ਮੁਲਜ਼ਮ ਨੇ ਦਾਅਵਾ ਕੀਤਾ ਕਿ ਕਈ ਵਾਰ ਬੋਲਣ ਤੋਂ ਬਾਅਦ ਵੀ ਦੇਵੀ ਲਗਾਤਾਰ ਕਿਸੇ ਦੇ ਸੰਪਰਕ ’ਚ ਸੀ।

LEAVE A REPLY

Please enter your comment!
Please enter your name here