ਦਿੱਲੀ ’ਚ ਕਾਂਗਰਸ ਦੇ ਆਉਣਗੇ ‘ਲਵਲੀ ਦਿਨ’!

0
222

ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਪਾਰਟੀ ਨੇ ਦਿੱਲੀ ’ਚ ਅਹਿਮ ਬਦਲਾਅ ਕੀਤੇ ਹਨ। ਕਰੀਬ 10 ਸਾਲ ਤੋਂ ਦਿੱਲੀ ਦੀ ਰਾਜਨੀਤੀ ’ਚ ਹਾਸ਼ੀਏ ’ਤੇ ਚਲੀ ਗਈ ਕਾਂਗਰਸ ਪਾਰਟੀ ਨੇ ਸ਼ੀਲਾ ਦੀਕਸ਼ਤ ਸਰਕਾਰ ’ਚ ਮੰਤਰੀ ਰਹੇ ਅਰਵਿੰਦਰ ਸਿੰਘ ਲਵਲੀ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਹੈ। ਉਨ੍ਹਾ ਨੂੰ ਅਨਿਲ ਚੌਧਰੀ ਦੀ ਜਗ੍ਹਾ ਕਮਾਨ ਦਿੱਤੀ ਗਈ ਹੈ। ਅਰਵਿੰਦਰ ਨੂੰ ਕਪਤਾਨ ਬਣਾਏ ਜਾਣ ਨਾਲ ਕਾਂਗਰਸ ਨੂੰ ਪੁਰਾਣੇ ਅੱਛੇ ਦਿਨ ਵਾਪਸ ਆਉਣ ਦੀ ਆਸ ਹੈ। ਅਰਵਿੰਦਰ ਦੀ ਦਿੱਲੀ ਦੀ ਰਾਜਨੀਤੀ ’ਚ ਮਜ਼ਬੂਤ ਪਕੜ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲਵਲੀ ਨੂੰ ਦਿੱਲੀ ਪ੍ਰਦੇਸ਼ ਕਾਂਰਗਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਲਵਲੀ ਨੂੰ ਦਿੱਲੀ ’ਚ ਕਮਾਨ ਦੇਣਾ ਕਾਂਗਰਸ ਦਾ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਲਵਲੀ ਦਿੱਲੀ ਕਾਂਗਰਸ ਦੇ ਮਜ਼ਬੂਤ ਸਿਪਾਹੀ ਹਨ ਅਤੇ ਸ਼ੀਲਾ ਦੀਕਸ਼ਤ ਸਰਕਾਰ ’ਚ ਤਾਕਤਵਰ ਮੰਤਰੀ ਰਹੇ ਹਨ। ਲਵਲੀ ਸਿੱਖ ਭਾਈਚਾਰੇ ਤੋਂ ਆਉਂਦੇ ਹਨ, ਜਿਸ ਦਾ ਦਿੱਲੀ ਦੀ ਰਾਜਨੀਤੀ ’ਚ ਚੰਗਾ ਪ੍ਰਭਾਵ ਹੈ। ਸਾਬਕਾ ਮੰਤਰੀ ਅਤੇ ਪ੍ਰਧਾਨ ਦੇ ਰੂਪ ’ਚ ਦਿੱਲੀ ’ਚ ਉਨ੍ਹਾ ਦੀ ਕਾਫ਼ੀ ਪਛਾਣ ਹੈ ਅਤੇ ਵਰਕਰਾਂ ’ਚ ਚੰਗੀ ਪਕੜ ਹੈ।

LEAVE A REPLY

Please enter your comment!
Please enter your name here