ਨਵੀਂ ਦਿੱਲੀ : ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਐਤਵਾਰ ਤੜਕੇ ਮਾਟਾਬੇਲੇਲੈਂਡ ਸਥਿਤ ਉਨ੍ਹਾ ਦੇ ਫਾਰਮ ’ਤੇ ਦੇਹਾਂਤ ਹੋ ਗਿਆ, ਉਹ 49 ਸਾਲ ਦੇ ਸਨ। ਜ਼ਿੰਬਾਬਵੇ ਦੇ ਸਾਬਕਾ ਅੰਤਰਰਾਸ਼ਟਰੀ �ਿਕਟਰ ਅਤੇ ਪਰਵਾਰ ਦੇ ਬੁਲਾਰੇ ਜਾਨ ਰੇਨੀ ਨੇ ਉਨ੍ਹਾ ਦੀ ਮੌਤ ਦੀ ਪੁਸ਼ਟੀ ਕੀਤੀ। ਰੇਨੀ ਨੇ ਕਿਹਾ, ‘ਐਤਵਾਰ ਉਨ੍ਹਾ ਦਾ ਸਵੇਰੇ ਮਾਟਾਬੇਲੇਲੈਂਡ ਸਥਿਤ ਫਾਰਮ ਹਾਊਸ ’ਤੇ ਦੇਹਾਂਤ ਹੋ ਗਿਆ। ਉਹ ਆਪਣੇ ਪਰਵਾਰ ਅਤੇ ਦੋਸਤਾਂ ਨਾਲ ਇੱਥੇ ਸਨ। ਕੈਂਸਰ ਦੀ ਲੰਮੀ ਲੜਾਈ ਤੋਂ ਬਾਅਦ ਉਨ੍ਹਾ ਦੀ ਮੌਤ ਹੋ ਗਈ।’ ਲਗਭਗ ਦੋ ਹਫ਼ਤੇ ਪਹਿਲਾਂ ਸਟ੍ਰੀਕ ਦੇ ਸਾਬਕਾ ਸਹਿਯੋਗੀ ਹੇਨਰੀ ਓਲੋਂਗਾ ਨੇ ਸੋਸ਼ਲ ਮੀਡੀਆ ’ਤੇ ਉਨ੍ਹਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਬਾਅਦ ’ਚ ਸਟ੍ਰੀਕ ਅਤੇ ਓਲੋਂਗਾ ਦੋਵਾਂ ਨੇ ਦੱਸਿਆ ਕਿ ਮੌਤ ਦੀ ਖ਼ਬਰ ਝੂਠੀ ਸੀ ਅਤੇ ਓਲੋਂਗਾ ਨੇ ਆਪਣੀ ਪਿਛਲੀ ਪੋਸਟ ਲਈ ਮੁਆਫ਼ੀ ਵੀ ਮੰਗੀ ਸੀ। ਜ਼ਿੰਬਾਬਵੇ ਦੇ ਮਹਾਨ �ਿਕਟਰਾਂ ’ਚੋਂ ਇੱਕ ਸਟ੍ਰੀਕ ਨੇ ਟੈਸਟ ’ਚ 216 ਅਤੇ ਇੱਕ ਦਿਨਾ ਮੈਚਾਂ ’ਚ 239 ਵਿਕਟਾਂ ਲੈ ਕੇ ਅੰਤਰਰਾਸ਼ਟਰੀ ਕਿ੍ਰਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਜ਼ਿੰਬਾਬਵੇ, ਬੰਗਲਾਦੇਸ਼ ਸਮੇਂ ਕਈ ਅੰਤਰਰਾਸ਼ਟਰੀ ਟੀਮਾਂ ਅਤੇ ਇੰਡੀਅਨ ਪ੍ਰੀਮੀਅਰ ਲੀਗ ’ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਕੋਟ ਦੀ ਟੀਮ ਨੂੰ ਕੋਚਿੰਗ ਦਿੱਤੀ। ਉਹ ਟੈਸਟ ਅਤੇ ਇਕ ਦਿਨਾਂ ਮੈਚਾਂ ’ਚ 100 ਵਿਕਟਾਂ ਲੈਣ ਵਾਲੇ ਜ਼ਿੰਬਾਬਵੇ ਦੇ ਪਹਿਲੇ �ਿਕਟਰ ਸਨ।





